ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲ ਆਯੋਜਿਤ ਤਿੰਨ ਰੋਜ਼ਾ ਪੰਜਾਬ ਹਿਸਟਰੀ ਕਾਨਫਰੰਸ ਦੇ ਨਵੇਂ ਸੈਸ਼ਨ ਦੇ ਤੀਜੇ ਦਿਨ ਵਿਦਾਇਗੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਸੈਸ਼ਨ ਦੀ ਸ਼ੁਰੂਆਤ ਦੌਰਾਨ ਡਾ. ਦਲਜੀਤ ਸਿੰਘ, ਮੁਖੀ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲ ਕਾਨਫਰੰਸ ਦੀਆਂ ਪ੍ਰੋਸੀਡਿੰਗਜ ਸਬੰਧੀ ਜਾਣਕਾਰੀ ਦਿੰਦਿਆਂ ਵਿਦਾਇਗੀ ਭਾਸ਼ਣ ਦੇਣ ਪੁੱਜੇ ਪ੍ਰੋਫੈਸਰ ਅੰਜੂ ਸੂਰੀ, ਸਾਬਕਾ ਚੇਅਰਪਰਸਨ, ਇਤਿਹਾਸ ਵਿਭਾਗ ਅਤੇ ਡੀਨ, ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਾਰੇ ਹਾਲ ਵਿੱਚ ਸ਼ਿਰਕਤ ਕਰ ਰਹੇ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਸਮਾਰੋਹ ਦੇ ਬੁਲਾਰੇ ਨੇ 'ਯੂਨੀਟਰੀ ਨੈਸ਼ਨਲਿਜ਼ਮ ਇਨ ਕੰਟੈਕਸਟ ਆਫ਼ ਫ਼ਰੀਡਮ ਮੂਵਮੈਂਟ ਇਨ ਪੰਜਾਬ' ਵਿਸ਼ੇ ਉੱਤੇ ਆਪਣੇ ਵਿਚਾਰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਰਾਸ਼ਟਰਵਾਦੀਆਂ ਨੂੰ ਦਬਾਉਣ ਲਈ ਹਿੰਸਾ ਦਾ ਇਕ ਸਾਧਨ ਦੇ ਰੂਪ ਵਿਚ ਇਸਤੇਮਾਲ ਕੀਤਾ। ਇਸ ਪਿੱਛੇ ਉਨ੍ਹਾਂ ਦਾ ਮਨੋਰਥ ਬਸਤੀਵਾਦ ਰਾਜ ਨੂੰ ਸਥਾਪਿਤ ਕਰਨਾ, ਬ੍ਰਿਟਿਸ਼ ਰਾਜ ਦੀ ਉੱਤਮਤਾ ਬਣਾਈ ਰੱਖਣਾ ਅਤੇ ਬਸਤੀਵਾਦ ਦੀ ਧਾਰਨਾ ਨੂੰ ਕਾਇਮ ਰੱਖਣਾ ਸੀ। ਇਸ ਸਭ ਦੇ ਹੁੰਦੇ ਹੋਏ ਵੀ ਰਾਸ਼ਟਰੀਅਤਾ ਦੀ ਭਾਵਨਾ ਨੇ ਲੋਕਾਂ ਨੂੰ ਆਪਸ ਵਿੱਚ ਜੋੜਿਆ। ਪ੍ਰੋ. ਸੂਰੀ ਨੇ ਸਰਲ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਿ ਉਸ ਸਮੇਂ ਵਰਤੇ ਗਏ ਹਿੰਸਾਤਮਕ ਅਤੇ ਗ਼ੈਰ-ਹਿੰਸਾਤਮਕ ਤਰੀਕਿਆਂ ਨੇ ਆਜ਼ਾਦੀ ਦੀ ਲੜਾਈ ਵਿੱਚ ਬਰਾਬਰ ਦਾ ਯੋਗਦਾਨ ਪਾਇਆ। ਪੰਜਾਬ ਵਿੱਚ ਚੱਲੀਆਂ ਲਹਿਰਾਂ ਜਿਵੇਂ ਕਿ ਬੱਬਰ ਅਕਾਲੀ ਲਹਿਰ, ਕੂਕਾ ਲਹਿਰ, ਗਦਰ ਲਹਿਰ, ਕਿਰਤੀ ਕਿਸਾਨ ਲਹਿਰ ਆਦਿ ਵਿੱਚ ਹਿੱਸਾ ਲੈ ਰਹੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਪਰਵਾਹ ਨਾ ਕਰਦਿਆਂ ਦੇਸ਼ ਨੂੰ ਉਨ੍ਹਾਂ ਦੇ ਹੱਥਾਂ ਵਿਚੋਂ ਆਜ਼ਾਦ ਕਰਵਾਇਆ। ਉਨ੍ਹਾਂ ਵੱਲੋਂ ਦਿੱਤੀਆਂ ਇਨ੍ਹਾਂ ਕੁਰਬਾਨੀਆਂ ਸਦਕਾ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਰੋਲ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇ।
ਕਾਨਫਰੰਸ ਦੀ ਪਰੰਪਰਾ ਅਨੁਸਾਰ ਇਸ ਵਿੱਚ ਭਾਗ ਲੈ ਰਹੇ ਦੋ ਸਕਾਲਰਾਂ ਡਾ. ਜਸਬੀਰ ਸਿੰਘ ਚੰਡੀਗੜ੍ਹ ਅਤੇ ਡਾ. ਜਗਦੀਸ਼ ਪ੍ਰਸਾਦ, ਹਰਿਆਣਾ ਨੇ ਕਾਨਫਰੰਸ ਦੇ ਸੰਦਰਭ ਵਿੱਚ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਕਾਨਫਰੰਸ ਦੌਰਾਨ ਕੁੱਲ 80 ਪਰਚ ਅਲੱਗ-ਅਲੱਗ ਸੈਸ਼ਨਾਂ ਦੌਰਾਨ ਪੜ੍ਹੇ ਗਏ।
ਡਾ. ਸੁਸ਼ਮਿਤਾ ਬਾਸੂ ਮਾਜੂਮਦਾਰ (ਪ੍ਰੋਫੈਸਰ, ਡਿਪਾਰਟਮੈਂਟ ਆਫ ਏਨਸੀਐਂਟ ਇੰਡੀਅਨ ਹਿਸਟਰੀ ਐਂਡ ਕਲਚਰ, ਯੂਨੀਵਰਸਿਟੀ ਆਫ ਕਲਕੱਤਾ, ਕੋਲਕਾਤਾ) ਡਾ. ਇਸਰਤ ਆਲਮ (ਪ੍ਰੋ. ਇਤਿਹਾਸ ਵਿਭਾਗ, ਅਲੀਗੜ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ) ; ਡਾ. ਐਸ.ਬੀ. ਓਪਾਧਿਆਏ (ਪ੍ਰੋ. ਇਤਿਹਾਸ ਵਿਭਾਗ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ) ਅਤੇ ਡਾ. ਜਸਪਾਲ ਕੌਰ (ਸਾਬਕਾ ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕ੍ਰਮਵਾਰ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਸ਼ਨਾਂ ਦੀ ਰਿਪੋਰਟ ਪੜ੍ਹੀ ਅਤੇ ਖੋਜਾਰਥੀਆਂ ਨੂੰ ਆਪਣੇ ਵਡਮੁੱਲੇ ਸੁਝਾਅ ਦਿੱਤੇ ਤਾਂ ਜੋ ਉਨ੍ਹਾਂ ਦੇ ਪਰਚਿਆਂ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਵਿਭਾਗ ਦੀ ਫੈਕਲਟੀ ਨੇ ਪ੍ਰੋ. ਅੰਜੂ ਸੂਰੀ ਅਤੇ ਪ੍ਰੋ. ਹਰਵਿੰਦਰ ਕੌਰ, ਡੀਨ ਸੋਸਲ ਸਾਇੰਸਜ਼ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਹਰਵਿੰਦਰ ਕੌਰ ਨੇ ਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਤੋਂ ਆਏ ਸਕਾਲਰਾਂ, ਖੋਜਾਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।