ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਡਾ. ਸ਼ਾਂਤਨੂ ਘੋਸ਼ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਦਾ ਇਹ ਭਾਸ਼ਣ 'ਭਾਸ਼ਾ ਦੀ ਦਰਜਾਬੰਦੀ ਦਾ ਢਾਂਚਾ: ਸਵਰ ਅਤੇ ਵਿਅੰਜਨ ਦੇ ਅਧਿਐਨ ਲਈ ਕੁਝ ਨਿਰੀਖਣ" ਵਿਸ਼ੇ ਉੱਤੇ ਕੇਂਦਰਿਤ ਸੀ।
ਡਾ. ਘੋਸ਼ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਪੀਐੱਚ-ਡੀ.(2006) ਪ੍ਰਾਪਤ ਕੀਤੀ ਹੈ। ਉਹ ਨਿਊਰੋਇਮੇਜਿੰਗ ਦੇ ਖੇਤਰ ਵਿੱਚ ਮੁਹਾਰਤ ਰਖਦੇ ਹਨ। ਇਸ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਜ਼, ਮੈਕਸ-ਪਲੈਂਕ ਇੰਸਟੀਚਿਊਟ ਫਾਰ ਸਾਈਕੋਲਿੰਗੁਇਸਟਿਕਸ, ਨਿਜਮੇਗੇਨ, ਨੀਦਰਲੈਂਡ, ਆਈ.ਸੀ.ਟੀ.ਪੀ., ਟ੍ਰਾਈਸਟ, ਇਟਲੀ ਅਤੇ ਹਾਰਵਰਡ ਯੂਨੀਵਰਸਿਟੀ (ਕੰਪਿਊਟੇਸ਼ਨਲ ਬਾਇਓਸਟੈਟਿਸਟਿਕਸ) ਜਿਹੀਆਂ ਵਿਭਿੰਨ ਸੰਸਥਾਵਾਂ ਤੋਂ ਅਗਲੇਰੇ ਪੱਧਰ ਦੀ ਸਿਖਲਾਈ ਹਾਸਿਲ ਕੀਤੀ ਹੋਈ ਹੈ।
ਮੌਜੂਦਾ ਸਮੇਂ ਉਹ ਅਕਾਲ ਯੂਨੀਵਰਸਿਟੀ ਦੇ ਅੰਗਰੇਜ਼ੀ ਅਧਿਐਨ ਵਿਭਾਗ ਦੇ ਮੁਖੀ ਵਜੋਂ ਅਤੇ ਭਾਸ਼ਾ ਵਿਗਿਆਨ ਅਤੇ ਬੋਧਾਤਮਕ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਖੇਤਰ ਵਿੱਚ ਨੈਤਿਕਤਾ ਦੇ ਅਧਿਐਨ ਬਾਰੇ ਵੀ ਡੂੰਘੀ ਦਿਲਚਸਪੀ ਰਖਦੇ ਹਨ।