ਬਰਨਾਲਾ : ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸ ਦੌਰਾਨ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਅਤੇ ਸਵੀਪ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਪੁੱਜੇ।
ਕਾਲਜ ਪਿੰ੍ਰਸੀਪਲ ਯਾਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਾਤਾਵਰਣ ਦਿਵਸ ਦੀ ਮੱਹਤਤਾ ਬਾਰੇ ਚਾਨਣਾ ਪਾਇਆ। ਇਸ ਦੌਰਾਨ ਪਿਛਲੇ ਸਮੇਂ ਤੋਂ ਚੱਲ ਰਹੀਆਂ ਵਾਤਾਵਰਣ ਸਬੰਧੀ ਗਤੀਵਿਧੀਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਤਹਿਤ ਪੋਸਟਰ ਬਣਾਉਣ, ਮਾਡਲ ਬਣਾਉਣ, ਲੇਖ ਰਚਨਾ, ਸਲੋਗਨ ਰਾਈਟਿੰਗ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਸ. ਗੋਪਾਲ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਉਨਾਂ ਨੇ ਸੰਸਥਾ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸੰਸਥਾ ਦੇ ਚੁਫੇਰੇ ਦੀ ਵਧੀਆ ਸਾਂਭ-ਸੰਭਾਲ ਦੀ ਸ਼ਲਾਘਾ ਕੀਤੀ।
ਉਨਾਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਵਾਤਾਵਰਣ ਬਚਾਉਣ ਲਈ ਪ੍ਰੇਰਿਤ ਕੀਤਾ।
ਸਟੇਜ ਸੰਚਾਲਣ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਅਤੇ ਉਨਾਂ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਵੱਖ ਵੱਖ ਐਪਜ਼ ਬਾਰੇ ਦੱਸਿਆ। ਇਸ ਮੌਕੇ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਵੱਲੋਂ ਪੌਦੇ ਵੀ ਲਾਏ ਗਏ, ਜਿਸ ਵਾਸਤੇ ਸੇਵਾਵਾਂ ਯੁਗਰਾਜ ਸਿੰਘ ਵਣ ਗਾਰਡ ਵੱਲੋਂ ਮੁਹੱਈਆ ਕਰਾਈਆਂ ਗਈਆਂ।
ਇਸ ਮੌਕੇ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ਼ ਜੋਸ਼ੀ, ਪਿੰ੍ਰਸੀਪਲ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਪੱਖੋ ਕਲਾਂ ਮੇਜਰ ਸਿੰਘ, ਸਵੀਪ ਸੈਲ ਬਰਨਾਲਾ ਤੋਂ ਲਵਪ੍ਰੀਤ ਸਿੰਘ, ਸ੍ਰ੍ਰੀਮਤੀ ਸਰਬਜੀਤ ਕੌਰ, ਕਿ੍ਰਸ਼ਨ ਸਿੰਘ, ਮੁਖੀ ਵਿਭਾਗ ਡਾ. ਹਰਜਿੰਦਰਸਿੰਘ, ਲੈਕਚਰਾਰ ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਦੀਪਕ ਜਿੰਦਲ, ਅਮਰੀਕ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ