ਬਰਨਾਲਾ : ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਕਮਲਜੀਤ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਸਿਹਤ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਜਿਲ੍ਹਾ ਜੇਲ੍ਹ ਬਰਨਾਲਾ ਵਿਖੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਚੈੱਕਅਪ ਕੈਂਪ ਵਿੱਚ ਡਾਕਟਰ ਕਾਕੁਲ ਅੱਗਰਵਾਲ (ਚਮੜੀ ਦੇ ਮਾਹਿਰ), ਡਾਕਟਰ ਇੰਦੂ (ਅੱਖਾਂ ਦੇ ਮਾਹਿਰ), ਡਾਕਟਰ ਗੁਰਪ੍ਰੀਤ ਕੌਰ (ਦੰਦਾਂ ਦੇ ਮਾਹਿਰ), ਡਾਕਟਰ ਕਰਨਦੀਪ (ਮੈਡੀਸਨ) ਅਤੇ ਡਾਕਟਰ ਕਰਨ ਚੌਪੜਾ (ਹੱਡੀਆਂ ਦੇ ਮਾਹਿਰ) ਪਹੁੰਚੇ ਅਤੇ ਕੁੱਲ 227 ਜੇਲ੍ਹ ਬੰਦੀਆਂ ਦਾ ਚੈੱਕਅਪ ਕੀਤਾ। ਇਸਤੋਂ ਬਾਅਦ ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ਜਲ੍ਹ ਸੁਪਰਡੰਟ ਨੂੰ ਹਦਾਇਤ ਕੀਤੀ ਕਿ ਲੋੜਵੰਦ ਵਿਅਕਤੀਆਂ ਨੂੰ ਲੋੜੀਦੀਆਂ ਦਵਾਈਆਂ ਤੁਰੰਤ ਮੁਹੱਈਆਂ ਕਰਵਾਈਆਂ ਜਾਣ ਜੋ ਉਨ੍ਹਾਂ ਦਾ ਜਲਦੀ ਇਲਾਜ ਸੰਭਵ ਹੋ ਸਕੇ।