ਬਰਨਾਲਾ : ਆਗਾਮੀ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲੇ ਵਿਚ ਚੋਣ ਪ੍ਰਕਿਰਿਆ ਲਈ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਅੱਜ ਇੱਥੇ ਜ਼ਿਲਾ ਚੋਣ ਅਫਸਰ ਸ੍ਰੀ ਹਰੀਸ਼ ਨਈਅਰ ਦੀ ਅਗਵਾਈ ਹੇਠ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਮੌਜੂਦਗੀ ਵਿੱਚ ਹੋਈ।
ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਵਿੱਚ 558 ਪੋਲਿੰਗ ਬੂਥ ਹਨ। ਉਨਾਂ ਦੱਸਿਆ ਕਿ ਅੱਜ ਪੋਲਿੰਗ ਸਟਾਫ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋਈ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ 2300 ਦੇ ਕਰੀਬ ਪੋਲਿੰਗ ਸਟਾਫ ਅਤੇ ਇਸ ਤੋਂ ਇਲਾਵਾ 20 ਫੀਸਦੀ ਵਾਧੂ ਪੋਲਿੰਗ ਸਟਾਫ ਰੱਖਿਆ ਜਾਵੇਗਾ ਤਾਂ ਜੋ ਚੋਣ ਅਮਲ ਨੂੰ ਅਮਨ-ਅਮਾਨ ਅਤੇ ਬਿਹਤਰ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਆਉਦੇ ਦਿਨੀਂ ਚੋਣ ਅਮਲੇ ਦੀਆਂ 2 ਰੈਂਡੇਮਾਈਜ਼ੇਸ਼ਨ ਹੋਰ ਹੋਣਗੀਆਂ। ਉਨਾਂ ਦੱਸਿਆ ਕਿ 8 ਜੂਨ ਨੂੰ ਚੋਣ ਅਮਲੇ ਦੀ ਪਹਿਲੀ ਸਿਖਲਾਈ ਹੋਵੇਗੀ।
ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ 104 ਮਹਿਲ ਕਲਾਂ ਅਮਿਤ ਬੈਂਬੀ, ਸਹਾਇਕ ਰਿਟਰਨਿੰਗ ਅਫਸਰ 103 ਬਰਨਾਲਾ ਗੋਪਾਲ ਸਿੰਘ, ਐਨਆਈਸੀ ਤੋਂ ਜ਼ਿਲਾ ਸੂਚਨਾ ਅਫਸਰ ਮੁਹੰਮਦ ਕਾਸ਼ਿਫ ਤੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਹਾਜ਼ਰ ਸਨ।