ਬਰਨਾਲਾ : ਸਰਕਾਰੀ ਹਾਈ ਸਕੂਲ ਬਦਰਾ ਵਿਖੇ ਲਗਾਇਆ ਗਿਆ ਸੱਤ ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਸਕੂਲ ਦੇ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ ਵਾਲੀਆ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ–ਵੱਖ ਖੇਡਾਂ ਦਾ ਅਭਿਆਸ ਕੀਤਾ ਅਤੇ ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੇ ਗੋਲਾ ਸੁੱਟਣ, ਲੰਬੀ ਛਾਲ, ਰੱਸੀ ਟੱਪਣਾ, ਦੌੜਾਂ, ਯੋਗ ਆਸਣ, ਰੰਗੋਲੀ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮਿਡਲ ਵਰਗ ਲੰਬੀ ਛਾਲ (ਲੜਕੀਆਂ) ਦੇ ਮੁਕਾਬਲੇ ਵਿੱਚ ਹਰਨੂਰ ਕੌਰ (6ਵੀਂ) ਨੇ ਪਹਿਲਾ, ਕਮਲਜੋਤ ਕੌਰ (6ਵੀਂ) ਨੇ ਦੂਜਾ ਤੇ ਪ੍ਰਭਜੋਤ ਕੌਰ (6ਵੀਂ) ਨੇ ਤੀਜਾ ਅਤੇ ਲੜਕਿਆਂ ਵਿੱਚੋਂ ਲਖਵਿੰਦਰ ਸਿੰਘ (7ਵੀਂ) ਨੇ ਪਹਿਲਾ, ਸੁਖਮਨ ਸਿੰਘ (8ਵੀਂ) ਨੇ ਦੂਜਾ ਤੇ ਇਕਬਾਲ ਸਿੰਘ (7ਵੀਂ) ਨੇ ਤੀਜਾ, ਸੈਕੰਡਰੀ ਵਰਗ ਲੜਕੀਆਂ ਵਿੱਚੋਂ ਗੁਰਜੀਤ ਕੌਰ (9ਵੀਂ) ਨੇ ਪਹਿਲਾ, ਸੁਖਦੀਪ ਕੌਰ (10ਵੀਂ) ਤੇ ਕੁਲਵਿੰਦਰ ਕੌਰ (10ਵੀਂ) ਨੇ ਦੂਜਾ ਅਤੇ ਨਵਪ੍ਰੀਤ ਕੌਰ (10ਵੀਂ) ਨੇ ਤੀਜਾ, ਗੋਲਾ ਸੁੱਟਣ ਦੇ ਮਿਡਲ ਵਰਗ ਲੜਕੀਆਂ ਵਿੱਚੋਂ ਹਰਨੂਰ ਕੌਰ (6ਵੀਂ) ਨੇ ਪਹਿਲਾ, ਸੁਖਪ੍ਰੀਤ ਕੌਰ (7ਵੀਂ) ਨੇ ਦੂਜਾ ਤੇ ਹਰਪ੍ਰੀਤ ਕੌਰ (7ਵੀਂ) ਨੇ ਤੀਜਾ, ਸੈਕੰਡਰੀ ਵਰਗ ਵਿੱਚੋਂ ਚਰਨਜੀਤ ਕੌਰ (9ਵੀਂ) ਨੇ ਪਹਿਲਾ, ਸੁਖਦੀਪ ਕੌਰ (10ਵੀਂ) ਨੇ ਦੂਜਾ ਤੇ ਕੁਲਵਿੰਦਰ ਕੌਰ (10ਵੀਂ) ਨੇ ਤੀਜਾ, ਮਿਡਲ ਵਰਗ (ਲੜਕੇ) ਵਿੱਚੋਂ ਲਖਵਿੰਦਰ ਸਿੰਘ (7ਵੀਂ) ਨੇ ਪਹਿਲਾ, ਇਕਬਾਲ ਸਿੰਘ (7ਵੀਂ) ਨੇ ਦੂਜਾ ਤੇ ਸੁਖਮਨ ਸਿੰਘ (8ਵੀਂ) ਨੇ ਤੀਜਾ, ਸੈਕੰਡਰੀ ਵਰਗ ਦੇ ਲੰਬੀ ਛਾਲ ਤੇ ਗੋਲਾ ਸੁੱਟਣ ਵਿੱਚੋਂ ਗੁਰਸ਼ਰਨ ਸਿੰਘ (9ਵੀਂ) ਨੇ ਪਹਿਲਾ, ਲਛਮਣ ਸਿੰਘ (9ਵੀਂ) ਨੇ ਦੂਜਾ ਤੇ ਸੰਗਤਾਰ ਸਿੰਘ (8ਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੱਖ–ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਕੂਲ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਤੰਦਰੁਸਤੀ ਬਣਾਈ ਰੱਖਣ ਲਈ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਅਖੀਰ ਵਿੱਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਕੈਂਪ ਦੌਰਾਨ ਅਧਿਆਪਕ ਅਵਤਾਰ ਸਿੰਘ, ਗੁਰਜੀਤ ਕੌਰ, ਗੁਰਪਿੰਦਰ ਸਿੰਘ, ਨਿਰਮਲ ਸਿੰਘ ਵਾਲੀਆ, ਕੁਲਵਿੰਦਰ ਸਿੰਘ, ਹਰਜੀਤ ਸਿੰਘ ਜੋਗਾ ਅਤੇ ਚਿਰਜੋਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।