ਐਸ.ਏ.ਐਸ. ਨਗਰ : ਸ਼੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਕੱਲ ਮਿਤੀ 09-09-2022 ਨੂੰ ਥਾਣਾ ਸਿਟੀ ਖਰੜ ਦੇ ਏਰੀਆ ਵਿੱਚੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਗੈਂਗ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਪੁੱਤਰ ਲਾਲ ਚੰਦ ਵਾਸੀ #940 ਨੇੜੇ ਐਮ.ਸੀ. ਦਫਤਰ ਵਿਸ਼ਕਰਮਾ ਰੋਡ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੂੰ ਸਮੇਤ 11 ਪਿਸਟਲ ਅਤੇ ਇੱਕ ਬੀ.ਐਮ.ਡਬਲਿਊ ਕਾਰ ਦੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਮਨਪ੍ਰੀਤ ਸਿੰਘ ਉਰਫ ਭੀਮਾ ਜੋ ਕਿ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਪੁੱਤਰ ਬਾਬੂ ਰਾਮ ਵਾਸੀ ਪਿੰਡ ਹਾਜੀਪੁਰ ਥਾਣਾ ਗੜ੍ਹਸ਼ੰਕਰ ਥਾਣਾ ਭਾਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਜਸਮੀਤ ਸਿੰਘ ਉਰਫ ਲੱਕੀ ਪੁੱਤਰ ਜੋਮਿੰਦਰ ਸਿੰਘ ਵਾਸੀ ਰਾਏਪੁਰ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਨਿਖਿਲਕਾਂਤ ਸ਼ਰਮਾ ਪੁੱਤਰ ਸੁਜੀਤ ਸ਼ਰਮਾ ਵਾਸੀ ਮਕਾਨ ਨੰਬਰ 2327/2 ਮਹੱਲਾ ਰੂਪਚੰਦ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਦਾ ਪੁਰਾਣਾ ਸਾਥੀ ਹੈ। ਜੋ ਇਹ ਸਾਰੇ ਅਸਲੇ ਐਮੂਨੀਸ਼ਨ ਦੀ ਸਪਲਾਈ ਅਸ਼ਵਨੀ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਵਾਸੀ ਪਿੰਡ ਖਿੱਜਰਪੁਰ ਥਾਣਾ ਪਿਹੋਵਾ ਜ਼ਿਲ੍ਹਾ ਕੁਰਕਸ਼ੇਤਰ ਨੇ ਹੀ ਮਨਪ੍ਰੀਤ ਸਿੰਘ ਉਰਫ ਭੀਮਾ, ਜਸਮੀਤ ਸਿੰਘ ਉਰਫ ਲੱਕੀ, ਨਿਖਿਲਕਾਂਤ ਸ਼ਰਮਾ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਨੂੰ ਕੀਤੀ ਸੀ। ਜੋ ਅਸ਼ਵਨੀ ਕੁਮਾਰ ਉਕਤ ਨੂੰ ਪਹਿਲਾ ਹੀ ਸੀ.ਆਈ.ਏ ਸਟਾਫ ਵੱਲੋ ਮੁੱਕਦਮਾ ਨੰਬਰ 115/22 ਥਾਣਾ ਸਦਰ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਬ੍ਰਾਮਦਾ ਪਿਸਟਲਾ ਵਿੱਚ ਇੱਕ ਪਿਸਟਲ ਗਲੋਕ 9 ਐਮ.ਐਮ. (ਮੇਂਡ ਇੰਨ ਅਸਟਰੀਆ) ਬਾਰੇ ਪਤਾ ਕੀਤਾ ਜਾ ਰਿਹਾ ਹੈ।
ਉਨ੍ਹਾ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਭੀਮਾ ਉਕਤ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 260 ਮਿਤੀ 09-09-2022 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਕ੍ਰਿਸਚਨ ਸਕੂਲ, ਟੀ-ਪੁਆਇੰਟ ਖਰੜ ਤੋਂ ਸ਼ਾਮ 04:30 ਵਜੇ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਮੁ:ਨੰ. 25 ਮਿਤੀ 09-03-2019 ਅ/ਧ 3798,34,201 ਆਈ.ਪੀ.ਸੀ. ਥਾਣਾ ਕੁੰਮਕਲ੍ਹਾਂ ਜਿਲ੍ਹਾ ਲੁਧਿਆਣਾ ਅਤੇ ਮੁ:ਨੰ. 115 ਮਿਤੀ 07-06-2022 ਆਧ 21-61-85 ਐਨ.ਡੀ.ਪੀ.ਐਸ. ਐਕਟ, 25-54-59 ਆਰਮਜ਼ ਐਕਟ ਥਾਣਾ ਸਦਰ ਖਰੜ (ਗ੍ਰਿਫਤਾਰੀ ਬਾਕੀ ਹੈ) ਕ੍ਰਿਮੀਨਲ ਹਿਸਟਰੀ ਹੈ।
ਉਨ੍ਹਾਂ ਦੱਸਿਆ ਕਿ ਬ੍ਰਾਮਦ ਬੀ.ਐਮ.ਡਬਲਿਊ ਕਾਰ ਨੰਬਰ HR26-BT-1558 ਜੋ ਕਿ ਜਸਮੀਤ ਸਿੰਘ ਉਰਫ ਲੱਕੀ ਉਕਤ ਦੇ ਨਾਮ ਤੇ ਹੈ ਅਤੇ ਇਹ ਕਾਰ ਨਸ਼ੇ ਅਤੇ ਅਸਲੇ ਐਮਨੀਸ਼ਨ ਦੀ ਸਪਲਾਈ ਲਈ ਵਰਤੀ ਜਾਂਦੀ ਸੀ। ਦੋਸ਼ੀ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।