ਕੁਰਾਲੀ : ਇੱਥੋਂ ਨੇੜਲੇ ਪਿੰਡ ਸੁਹਾਲੀ ਵਿਖੇ ਪਿੰਡ ਵਾਸੀਆਂ ਵੱਲੋਂ ਇਕੱਤਰ ਹੋ ਕੇ ਬੀਤੀ ਰਾਤ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੌਰਾਨ ਇਲਾਕੇ ਦੇ ਮੋਹਤਬਰਾਂ ਅਤੇ ਪਿੰਡ ਦੇ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬੀਤੇ ਸਮੇਂ ਦੌਰਾਨ ਪਿੰਡ ਵਾਸੀਆਂ ਵੱਲੋਂ ਕੀਤੀ ਅਰਦਾਸ ਦਾ ਸ਼ੁਕਰਾਨਾ ਕੀਤਾ। ਇਸ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਯੂਥ ਆਗੂ ਜਸਵਿੰਦਰ ਸਿੰਘ ਲੌਂਗੀਆ ਨੇ ਦੱਸਿਆ ਕਿ ਬੀਤੇ ਪਿਛਲੇ ਸਾਲਾਂ ਦੌਰਾਨ ਸੰਗਰੂਰ ਜਿਲ੍ਹੇ ਦੇ ਸੁਨਾਮ ਕਸਬੇ ਲਾਗਲੇ ਪਿੰਡ ਭਗਵਾਨ ਪੁਰ ਵਿਖੇ ਬੋਰਵੈਲ’ਚ ਡਿੱਗ ਕੇ ਮਰੇ ਮਾਸੂਮ ਫ਼ਤਹਿਵੀਰ ਸਿੰਘ ਦੇ ਮਾਪਿਆਂ ਜਸਵਿੰਦਰ ਸਿੰਘ ਲੱਕੀ ਅਤੇ ਮਾਤਾ ਗਗਨਦੀਪ ਕੌਰ ਦੀ ਸੁੱਖ ਸਾਂਤੀ ਦੀ ਕਾਮਨਾ ਅਤੇ ਉਨ੍ਹਾਂ ਦੇ ਘਰ ਜਨਮੇ ਦੂਸਰੇ ਪੁੱਤਰ ਦੀ ਖੁਸ਼ੀ ਵਿੱਚ ਪਿੰਡ ਦੇ ਮੋਹਤਬਰ ਗੁਰਚਰਨ ਸਿੰਘ ਟੌਹੜਾ ਅਤੇ ਹੋਰਨਾਂ ਪਿੰਡ ਵਾਸੀਆਂ ਵੱਲੋਂ ਗੁੱਗਾ ਮਾੜੀ ਦੇ ਅਸਥਾਨ ਤੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਹੈ।
ਇਸ ਧਾਰਮਿਕ ਸਮਾਗਮ ਦੌਰਾਨ ਹਰਿਆਣਾ ਤੋਂ ਪਹੁੰਚੀਆਂ ਵੱਖ ਵੱਖ ਭਜਨ ਮੰਡਲੀਆਂ ਨੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਲਗਾਏ ਗਏ ਭੰਡਾਰੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ। ਇਸ ਧਾਰਮਿਕ ਸਮਾਗਮ ਦੌਰਾਨ ਜਸਵਿੰਦਰ ਸਿੰਘ ਲੌਂਗੀਆ, ਗੁਰਚਰਨ ਸਿੰਘ ਟੌਹੜਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਸੁੱਚਾ ਸ਼ੇਰਗਿੱਲ, ਦੀਦਾਰ ਸਿੰਘ ਡਾਕਟਰ, ਗੁਰਮੀਤ ਸਿੰਘ, ਜਿਊਣਾ ਸਿੰਘ ਸਮੇਤ ਹੋਰਨਾਂ ਨੇ ਇਸ ਧਾਰਮਿਕ ਸਮਾਗਮ ਵਿਖੇ ਪਹੁੰਚੇ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਬਿੰਦੀ ਸ਼ੇਰਗਿੱਲ, ਅਰਸ਼ਦੀਪ ਸਿੰਘ, ਸੋਨੀ ਲਾਣੇਦਾਰ, ਤਾਰਾ ਸੈਣੀ, ਭਿੰਦਾ ਸੈਣੀ, ਰੋਡਾ ਰਾਣਾ, ਮੰਗਾ ਭੋਲਾ, ਫੌਜੀ ਰਾਜੂ, ਹੈਪੀ ਵਕੀਲ ਸਮੇਤ ਪਿੰਡ ਦੇ ਮੋਹਤਬਰ ਵੀ ਹਾਜਰ ਸਨ।