ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਅਤੇ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਗਈ ਹੈ।ਜਿਸ ਵਿੱਚ ਭਗਵੰਤ ਮਾਨ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਸੁਣਾਈ ਦਿੱਤੇ।
ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕਰਦਿਆ ਖਹਿਰਾ ਨੇ ਲਿਖਿਆ ਕਿ ਕੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਇਹ ਉਹੀ ਭਗਵੰਤ ਮਾਨ ਨੇ ਜੋ ਕਦੇ ਵਿਕਾਸ ਦੇ ਦਾਅਵਿਆਂ ਦੀ ਹੋਲਡਿੰਗ ਦੀ ਨਿੰਦਾ ਕਰਦੇ ਸੀ।ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਵੱਲੋਂ ਖੁਦਕੁਸ਼ੀ ਕਰਨ ਦੀ ਨਿੰਦਾ ਕਰਦੇ ਸੀ ਪਰ ਹੁਣ ਕੀ ਬਦਲ ਗਿਆ ਹੈ।ਖਹਿਰਾ ਨੇ ਲਿਖਿਆ ਕਿ ਹੁਣ ਸੀਐਮ ਮਾਨ ਪੂਰੇ ਭਾਰਤ ਵਿੱਚ ਆਪਣੀ ਤਸਵੀਰ ਫੈਲਾਉਣ ਲਈ ਲੋਕਾਂ ਦੇ 750 ਕਰੋੜ ਰੁਪਏ ਖਰਚ ਕਰ ਰਹੇ ਨੇ।ਅਜਿਹਾ ਦੋਗਲਾ ਲੀਡਰ ਮੈਂ ਕਦੇ ਨਹੀਂ ਦੇਖਿਆ।ਮੁੱਖ ਮੰਤਰੀ ਭਗਵੰਤ ਮਾਨ ਉੱਤੇ ਖਹਿਰਾ ਵੱਲੋਂ ਨਿਸ਼ਾਨੇ ਸਾਧੇ ਗਏ ਹਨ।