ਸੈਂਸੈਕਸ ਅੱਜ ਤਿੰਨ ਅੰਕਾਂ ਦੇ ਵਾਧੇ ਨਾਲ 65,220 ’ਤੇ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਨਿਫ਼ਟੀ ਵੀ 2 ਅੰਕਾਂ ਦੇ ਵਾਘੇ ਨਾਲ 19,393 ਦੇ ਅੰਕੜੇ ’ਤੇ ਬੰਦ ਹੋ ਗਿਆ। ਸੈਂਸੈਕਸ ਦੇ 30 ਸਟਾਕਾਂ ਵਿਚੋਂ 14 ਵਿਚ ਵਾਧਾ ਅਤੇ 16 ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਦੀ ਮਜ਼ਬੂੀ ਨਾਲ 82.94 ਦੇ ਪੱਧਰ ’ਤੇ ਬੰਦ ਹੋਇਆ ਹੈ।
ਜੇਕਰ ਗੱਲ ਜੀਓ ਫ਼ਾਈਨਾਂਸ਼ੀਅਲ ਸਰਵਿਸਿਜ਼ ਦੀ ਕੀਤੀ ਜਾਵੇ ਤਾਂ ਜੀਓ ਫ਼ਾਈਨਾਂਸ਼ੀਅਲ ਸਰਵਿਸਿਜ਼ ਦੇ ਸ਼ੇਅਰ ਲਗਾਤਾਰ ਦੂਜੇ ਦਿਨ ਲੋਅਰ ਸਰਕਟ ’ਤੇ ਆ ਗਏ ਹਨ। ਮੰਗਲਵਾਰ ਨੂੰ ਜੇ.ਐਫ਼.ਐਸ. ਸਟਾਕ ਨੇ 5 ਫ਼ੀ ਸਦੀ ਦੇ ਹੇਠਲੇ ਸਰਕਟ ਨੂੰ ਮਾਰਿਆ, ਇਸ ਨਾਲ ਇਸ ਦਾ ਸ਼ੇਅਰ 236.45 ਰੁਪਏ ’ਤੇ ਆ ਗਿਆ ਹੈ। ਇਹ 22 ਅਗੱਸਤ ਨੂੰ ਬੀ.ਐਸ.ਈ. ’ਤੇ 265 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਸੂਚੀਬੱਧ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਉਛਾਲ ਵੇਖਣ ਨੂੰ ਮਿਲਿਆ ਸੀ। ਸੋਮਵਾਰ ਨੂੰ ਸੈਂਸੈਕਸ 267 ਦੇ ਅੰਕੜੇ ਦੇ ਵਾਧੇ ਨਾਲ 65,216 ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫ਼ਟੀ ਵਿੱਚ ਵੀ 83 ਅੰਕਾਂ ਦਾ ਵਾਧਾ ਵੇਖਣ ਨੂੰ ਮਿਲਿਆ ਸੀ ਜਿਸ ਨਾਲ ਇਹ 19,393 ਦੇ ਪੱਧਰ ’ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 23 ਵਿਚ ਵਾਧਾ ਅਤੇ 7 ਵਿੱਚ ਗਿਰਾਵਟ ਵੇਖਣ ਨੂੰ ਮਿਲੀ ਸੀ।