ਨਵੀਂ ਦਿੱਲੀ - ਸਤੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸਰਕਾਰ ਵਲੋਂ ਕਈ ਮਹੱਤਵਪੂਰਨ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਹਰੇਕ ਨਾਗਰਿਕ ਨੂੰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਸਤੰਬਰ ਦੇ ਮਹੀਨੇ ਸਭ ਤੋਂ ਮਹੱਤਵਪੂਰਨ ਕੰਮ 30 ਸਤੰਬਰ ਤੱਕ 2000 ਰੁਪਏ ਦੇ ਸਾਰੇ ਨੋਟਾਂ ਨੂੰ ਬਦਲਣਾ ਲਾਜ਼ਮੀ ਹੈ। ਆਰਬੀਆਈ ਮੁਤਾਬਕ 30 ਸਤੰਬਰ ਤੱਕ ਹੀ ਦੋ ਹਜ਼ਾਰ ਦੇ ਨੋਟ ਬਦਲੇ ਜਾ ਸਕਦੇ ਹਨ। ਅਜਿਹਾ ਨਾ ਕਰਨ ਵਾਲਿਆਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਸਤੰਬਰ ਮਹੀਨੇ 'ਚ ਹੋਣ ਵਾਲੇ ਹੋਰ ਅਹਿਮ ਬਦਲਾਵਾਂ ਬਾਰੇ
ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦੀ ਆਖ਼ਰੀ ਤਾਰੀਖ਼
ਇਸ ਮਹੀਨੇ ਭਾਵ 30 ਸਤੰਬਰ 2023 ਨੂੰ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਖਤਮ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਕੋਲ ਰੱਖੇ ਹੋਏ 2000 ਰੁਪਏ ਦੇ ਨੋਟਾਂ ਨੂੰ ਜਲਦੀ ਤੋਂ ਜਲਦੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਹੋਰ ਨਕਦੀ ਦੇ ਰੂਪ ਵਿੱਚ ਬਦਲ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ
ਆਈਪੀਓ ਲਾਂਚ ਕਰਨ ਵਾਲੀਆਂ ਕੰਪਨੀਆਂ ਨੂੰ 1 ਸਤੰਬਰ ਤੋਂ ਸ਼ੇਅਰ ਦੀ ਸੂਚੀਬੱਧਤਾ ਤਿੰਨ ਦਿਨਾਂ ਵਿਚ ਕਰਵਾਉਣੀ ਹੋਵੇਗੀ। ਹੁਣ ਇਹ 6 ਦਿਨਾਂ ਵਿੱਚ ਹੁੰਦੀ ਹੈ। ਇਸ ਸਮੇਂ ਇਹ ਸਵੈਇੱਛਤ ਹੈ। ਇਹ 1 ਦਸੰਬਰ ਤੋਂ ਲਾਜ਼ਮੀ ਹੋਵੇਗਾ। ਇਸ ਦਾ ਅਸਰ ਇਹ ਹੋਵੇਗਾ ਕਿ ਜੇਕਰ ਆਈਪੀਓ 'ਚ ਸ਼ੇਅਰ ਨਹੀਂ ਮਿਲੇ ਤਾਂ ਪੈਸੇ ਤਿੰਨ ਦਿਨਾਂ ਦੇ ਅੰਦਰ ਵਾਪਸ ਆ ਜਾਣਗੇ।
ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦਾ ਆਖਰੀ ਮੌਕਾ
ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਮਾਮਲੇ ਵਿੱਚ ਵੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੇਕਰ ਕੋਈ ਨਾਗਰਿਕ ਇਸ ਮਹੀਨੇ ਦੇ ਅੰਤ ਤੱਕ ਪੈਨ-ਆਧਾਰ ਨੂੰ ਲਿੰਕ ਨਹੀਂ ਕਰਦਾ ਹੈ, ਤਾਂ ਸਤੰਬਰ ਮਹੀਨੇ ਤੋਂ ਬਾਅਦ ਯਾਨੀ 1 ਅਕਤੂਬਰ, 2023 ਤੋਂ, ਉਸਦਾ ਪੈਨ ਕਾਰਡ ਬੰਦ ਹੋ ਜਾਵੇਗਾ। ਇਹ ਤੁਹਾਡੇ ਡੀਮੈਟ ਖਾਤੇ ਨੂੰ ਵੀ ਪ੍ਰਭਾਵਿਤ ਕਰੇਗਾ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇ।