ਭਾਰਤ-ਪਾਕਿਸਤਾਨ ਦਰਮਿਆਨ ਕੱਲ ਖੇਡਿਆ ਜਾ ਰਿਹਾ ਮੈਚ ਮੀਂਹ ਦੀ ਭੇਂਟ ਚੜ੍ਹਨ ਕਾਰਨ ਹੁਣ ਅੱਜ ਦੁਪਹਿਰ 3 ਵਜੇ ਤੋਂ ਰਿਜ਼ਰਵ ਡੇਅ ਵਿੱਚ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਮੈਚ ਜਿਥੇ ਰੁਕਿਆ ਸੀ ਉਥੋਂ ਹੀ ਖੇਡਣਾ ਸ਼ੁਰੂ ਕੀਤਾ ਜਾਵੇਗਾ ਭਾਵ ਇੰਡੀਆ ਦੀ ਟੀਮ ਨੇ 24.1 ਓਵਰਾਂ ਵਿੱਚ ਕੋ ਵਿਕਟਾਂ ਦੇ ਘਾਟੇ ਨਾਲ 147 ਦੌੜਾਂ ਬਣਾਈਆਂ ਸਨ ਜਿਸ ਤੋਂ ਅੱਗੇ ਅੱਜ ਪਾਰੀ ਦੀ ਸ਼ੁਰੂਆਤ ਕੀਤੀ ਜਾਵੇਗੀ। ਮੈਚ ਰੁਕਣ ਤੋਂ ਪਹਿਲਾਂ ਟੀਮ ਇੰਡੀਆ ਨੇ 24.1 ਓਵਰਾਂ ਵਿਚ ਦੋ ਵਿਕਟਾਂ ਗੁਆ ਕੇ 147 ਦੌੜਾਂ ਬਟੌਰ ਲਈਆਂ ਸਨ। ਵਿਰਾਟ ਕੋਹਲੀ 8 ਅਤੇ ਕੇਐਲ ਰਾਹੁਲ 17 ਦੌੜਾਂ ਬਣਾ ਕੇ ਨਾਬਾਦ ਹਨ। ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਉੂਟ ਹੋਇਆ ਸੀ। ਸ਼ਾਹੀਨ ਸ਼ਾਹ ਅਫ਼ਰੀਦੀ ਨੇ ਉਸ ਨੂੰ ਸਲਮਾਨ ਅਲੀ ਆਗਾ ਦੇ ਹਥੋਂ ਕੈਚ ਕਰਕੇ ਆਊਟ ਕਰਵਾਇਆ ਸੀ। ਦੱਸ ਦਈਏ ਕਿ ਬੀਤੇ ਦਿਨ 4:52 ਵਜੇ ਭਾਰੀ ਮੀਂਹ ਸ਼ੁਰੂ ਹੋ ਗਿਆ ਸੀ। ਡੇਢ ਘੰਟੇ ਦੀ ਇੰਤਜ਼ਾਰ ਤੋਂ ਬਾਅਦ ਮੈਦਾਨ ਦਾ ਕੁੱਝ ਹਿੱਸਾ ਕਾਫੀ ਗਿੱਲਾ ਹੋ ਗਿਆ ਸੀ। ਮੈਦਾਨ ਸਕਾਉਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੰਪਾਇਰਾਂ ਅਤੇ ਮਾਹਿਰਾਂ ਦੇ ਫ਼ੈਸਲੇ ਤੋਂ ਬਾਅਦ ਮੈਚ ਨੂੰ ਰਿਜ਼ਰਵ ਡੇਅ ’ਤੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ ਜੋ ਕਿ ਅੱਜ ਦੁਪਹਿਰ 3 ਵਜੇ ਤੋਂ ਰਿਜ਼ਰਵ ਡੇਅ ਵਿੱਚ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ।