ਪਟਿਆਲਾ : ਖੇਡਾਂ ਵਤਨ ਪੰਜਾਬ ਦੀਆਂ-2023 ਦਾ ਨੈੱਟਬਾਲ ਅੰਡਰ-14 ਕੁੜੀਆਂ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀਮਤੀ ਇੰਦੂ ਬਾਲਾ ਅਤੇ ਕੋ ਕਨਵੀਨਰ ਸ੍ਰੀਮਤੀ ਹਰਵਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ (ਪਟਿਆਲਾ) ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ (ਪਟਿਆਲਾ) ਦੀ ਟੀਮ ਨੇ ਗੋਲਡ, ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਟੀਮ ਨੇ ਸਿਲਵਰ ਅਤੇ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀ ਟੀਮ ਨੇ ਬਰਾੳੇੂਂਜ਼ ਮੈਡਲ ਹਾਸਲ ਕੀਤਾ।ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੀ ਟੀਮ ਨੇ ਸ੍ਰੀਮਤੀ ਇੰਦੂ ਬਾਲਾ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ) ਦੀ ਅਗਵਾਈ ਵਿੱਚ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਇਸ ਸਕੂਲ ਦੀ ਟੀਮ ਜਗਜੋਤ ਕੌਰ, ਗਰਿਮਾ, ਸ਼ਕਸ਼ੀ ਦੇਵੀ, ਪੂਨਮ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ, ਜੋਤੀ, ਮਨੀਸ਼ਾ, ਨੇਹਾ, ਨੈਨਸੀ, ਜਸਲੀਨ ਅਤੇ ਚਾਂਦਨੀ ਸ਼ਾਮਲ ਸਨ। ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਟੀਮ ਨੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਦੀ ਅਗਵਾਈ ਵਿੱਚ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਇਸ ਸਕੂਲ ਦੀ ਟੀਮ ਵਿੱਚ ਮੰਨਤ, ਰੀਤਿਕਾ, ਸ਼ਿਵਾਨੀ, ਮਾਇਰਾ ਸ਼ਰਮਾ, ਨੰਦਨੀ, ਸੋਨਮ ਕੁਮਾਰੀ, ਸੋਨੂੰ, ਹਰਲੀਨ ਕੌਰ, ਮਹਿਕਪ੍ਰੀਤ ਕੌਰ, ਸੋਮਾ ਕੁਮਾਰੀ, ਮਨਪ੍ਰੀਤ ਕੌਰ ਅਤੇ ਗੁਰਨੂਰ ਕੌਰ ਸ਼ਾਮਲ ਸਨ। ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀ ਟੀਮ ਨੇ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ.) ਦੀ ਅਗਵਾਈ ਵਿੱਚ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਇਸ ਸਕੂਲ ਦੀ ਟੀਮ ਵਿੱਚ ਅਜੀਤ, ਕਲਪਨਾ, ਪ੍ਰੀਤ, ਕ੍ਰਿਸ਼ਮਾ, ਖੁਸ਼ੀ, ਕਮਲ ਕੌਰ, ਜਸਪ੍ਰੀਤ ਕੌਰ, ਕੁਲਵੀਰ ਕੌਰ, ਅਨੂੰਪ੍ਰੀਤ ਕੌਰ, ਦੀਪਿਕਾ, ਰੁਪਿੰਦਰ ਕੌਰ ਅਤੇ ਨਵਜੋਤ ਕੌਰ ਸ਼ਾਮਲ ਸਨ। ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੇ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਜੀ ਨੇ ਬੱਚਿਆਂ ਨੂੰ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਕਿ ਇਸ ਨਾਲ ਬਹੁਤ ਬੱਚੇ ਖੇਡਾਂ ਨਾਲ ਜੁੜ ਰਹੇ ਹਨ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਜੇਕਰ ਬੱਚੇ ਖੇਡਾਂ ਨਾਲ ਜੁੜਣਗੇ ਤਾਂ ਉਹ ਨਸ਼ੇ ਵਰਗੀ ਬੁਰਾਈ ਤੋਂ ਵੀ ਦੂਰ ਰਹਿਣਗੇ।ਇਸ ਮੌਕੇ ਤੇ ਸ੍ਰੀਮਤੀ ਮਨਵੀਰ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਜਰਨੈਲ ਸਿੰਘ ਅਤੇ ਹੋਰ ਕੋਚ ਮੋਜੂਦ ਸਨ।