ਪਟਿਆਲਾ : ਖੇਡਾਂ ਵਤਨ ਪੰਜਾਬ ਦੀਆਂ-2023 ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਕਨਵੀਨਰ ਸ੍ਰੀ ਮਲਕੀਤ ਸਿੰਘ (ਜੂਡੋ ਕੋਚ, ਪੋਲੋ ਗਰਾਊਂਡ ਪਟਿਆਲਾ) , ਕੋ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ (ਜੂਡੋ ਕੋਚ, ਸਾਹਿਬ ਨਗਰ ਥੇੜੀ), ਮਮਤਾ ਰਾਣੀ (ਪੀ.ਟੀ.ਆਈ, ਸ.ਮਿ.ਸ.ਖੇੜੀ ਗੁੱਜਰਾਂ) ਅਤੇ ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ. ਸ.ਸ.ਸ.ਸ.ਫੀਲਖਾਨਾ) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਉਮਰ ਅਤੇ ਭਾਰ ਵਰਗ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਲੜਕੀਆਂ ਦੇ 25+ ਸਾਲ ਉਮਰ ਵਰਗ ਦੇ +78 ਕਿਲੋ ਭਾਰ ਵਰਗ ਵਿੱਚ ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਗੋਲਡ ਮੈਡਲ ਹਾਸਲ ਕੀਤਾ।ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਇਸ ਟੂਰਨਾਮੈਂੇਟ ਲਈ ਵਿਸ਼ੇਸ਼ ਤਿਆਰੀ ਕੀਤੀ ਸੀ ਅਤੇ ਇਸ ਦੇ ਨਤੀਜੇ ਵੱਜੋਂ ਹੀ ਉਹਨਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ।ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਹਰ ਉਮਰ ਦੇ ਵਿਅਕਤੀ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ।ਇਸ ਟੂਰਨਾਮੈਂਟ ਦੇ ਮੌਕੇ ਤੇ ਸ੍ਰੀ ਕੁਲਦੀਪ ਸਿੰਘ (ਏ.ਐੱਸ.ਆਈ.), ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ), ਸ੍ਰੀ ਚਰਨਜੀਤ ਸਿੰਘ ਭੁੱਲਰ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ. ਮਹਿੰਦਰਗੰਜ), ਸ੍ਰੀ ਹਰਪ੍ਰੀਤ ਸਿੰਘ (ਜੂਡੋ ਕੋਚ, ਸੇਂਟ ਜ਼ੇਵੀਅਰ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ), ਸ੍ਰੀ ਸਤੀਸ਼ ਕੁਮਾਰ (ਡੀ.ਪੀ.ਈ., ਅਰਬਿੰਦੋ ਇੰਟਰਨੈਸ਼ਨਲ ਸਕੂਲ), ਸ੍ਰੀ ਸੰਦੀਪ, ਮਿਸ ਅਕਾਂਸ਼ਾ ਰਾਵਤ, ਸ੍ਰੀ ਚੰਦਨ, ਸ੍ਰੀ ਰਮਨਦੀਪ ਸਿੰਘ, ਸ੍ਰੀ ਯੁਵਰਾਜ, ਮਿਸ ਅਕਾਂਸ਼ਾ, ਸ੍ਰੀ ਅਕਸ਼ੈ, ਸ੍ਰੀ ਕੇਵੀਨ, ਸ੍ਰੀ ਦੀਪਨ, ਮਿਸ ਕੋਮਲ, ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ।