ਐਸ.ਏ.ਐਸ.ਨਗਰ :- ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ), ਐਸ.ਏ.ਐਸ. ਨਗਰ ਸ਼੍ਰੀਮਤੀ ਸੋਨਮ ਚੌਧਰੀ, ਪੀ.ਸੀ.ਐਸ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਡੀ.ਸੀ. ਦਫਤਰ ਵਿੱਖੇ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੁਆਰਾ ਹੱਥੀ ਬਣਾਏ ਸਮਾਨ ਜਿਵੇ ਕਿ ਬਿਸਕੁਟ, ਪਿੰਨੀਆਂ, ਮਿਠਿਆਈ, ਫੁਲਕਾਰੀ, ਦੀਵੇ ਅਤੇ ਸਜਾਵਟ ਦਾ ਸਮਾਨ ਦੀ ਵਿਕਰੀ ਲਈ ਸਟਾਲ ਦਾ ਉਦਘਾਟਨ ਕੀਤਾ ਗਿਆ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਡੀ. ਸੀ. ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਸਵੈ-ਸਹਾਇਤਾ ਸਮੂਹਾਂ ਨੂੰ ਪ੍ਰਮੋਟ ਕਰਨ ਲਈ ਅਤੇ ਆਪਣਾ ਜੀਵਨ ਪੱਧਰ ਉੱਪਰ ਚੁੱਕਣ ਦਾ ਮੌਕਾ ਉਪਲਬਧ ਕਰਵਾਉਣ ਦੇ ਯਤਨਾਂ ਤਹਿਤ ਵਿਸ਼ੇਸ ਉਪਰਾਲਾ ਕੀਤਾ ਗਿਆ। ਏ.ਡੀ.ਸੀ. ਵੱਲੋਂ ਇਹ ਦੱਸਿਆ ਗਿਆ ਕਿ ਇਹ ਸਟਾਲ ਮਿਤੀ 07 ਨਵੰਬਰ ਤੋਂ ਲੈ ਕੇ 09 ਨਵੰਬਰ ਤੱਕ ਨਜਦੀਕ ਸੇਵਾ ਕੇਦਰ, ਡੀ.ਸੀ. ਦਫਤਰ, ਐਸ.ਏ.ਐਸ. ਨਗਰ ਵਿੱਚ ਲੱਗੀ ਰਹੇਗੀ।
ਇਸ ਮੌਕੇ ਤੇ ਪੀ.ਐਸ.ਆਰ.ਐਲ.ਐਮ. ਸਕੀਮ ਦੇ ਅਧਿਕਾਰੀ ਵਿਕਾਸ ਸਿੰਗਲਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸ਼੍ਰੀਮਤੀ ਰਿਸ਼ਵਪ੍ਰੀਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਗੋਰਵ ਅਰੋੜਾ, ਜੁਗਵਿੰਦਰ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀਮਤੀ ਸੋਮਾ ਦੇਵੀ, ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਰਾਧਿਕਾ, ਸ਼੍ਰੀਮਤੀ ਗੁਰਜੀਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਸੰਦੀਪ ਕੁਮਾਰ, ਸਤਵਿੰਦਰ ਸਿੰਘ, ਸੁਮੀਤ ਧਵਨ ਅਤੇ ਨਿੱਜੀ ਸਹਾਇਕ ਕਵਲਜੀਤ ਸਿੰਘ ਮੌਜੂਦ ਰਹੇ।