ਸ਼ੇਅਰ ਮਾਰਕਿਟ ਵਿੱਚ ਕਿਸਮਤ ਅਜ਼ਮਾਉਣ ਵਾਲਿਆਂ ਲਈ 10 ਇਨ੍ਹਾਂ ਕੰਪਨੀਆਂ ਦੇ ਸ਼ੇਅਰ ਖ਼ਰੀਦਣ ਨਾਲ ਮੁਨਾਫ਼ਾ ਵੱਟਿਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ 3 ਤੋਂ ਲੈ ਕੇ 4 ਹਫ਼ਤਿਆਂ ਦੇ ਵਿੱਚ ਵਿੱਚ ਇਨ੍ਹਾਂ ਦਸ ਕੰਪਨੀਆਂ ਦੇ ਸ਼ੇਅਰ ਖ਼ਰੀਦਣ ਨਾਲ ਦੁਗਣਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਵੈਸੇ ਤਾਂ ਸ਼ੇਅਰ ਮਾਰਕਿਟ ਵਿੱਚ ਪੈਸੇ ਸੋਚ ਸਮਝ ਕੇ ਹੀ ਲਗਾਉਣੇ ਚਾਹੀਦੇ ਹਨ। ਜਿਥੇ ਸ਼ੇਅਰ ਮਾਰਕੀਟ ਵਿੱਚ ਮੁਨਾਫ਼ਾ ਵਧੇਰੇ ਹੁੰਦਾ ਹੈ ਉਥੇ ਜ਼ੋਖ਼ਮ ਵੀ ਪੂਰਾ ਹੁੰਦਾ ਹੈ ਪਰ ਜੇਕਰ ਸੋਚ ਸਮਝ ਕੇ ਪੈਸੇ ਲਗਾਏ ਜਾਣ ਤਾਂ ਸਫ਼ਲਤਾ ਹੱਥ ਜ਼ਰੂਰ ਲੱਗਦੀ ਹੈ। ਬੀਤੇ ਹਫ਼ਤੇ ਸ਼ੇਅਰ ਬਾਜ਼ਾਰ ਵਿੱਚ ਰਿਕਾਰਡਤੋੜ ਤੇਜ਼ੀ ਵੇਖਣ ਨੂੰ ਮਿਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਅੱਗੇ ਵੀ ਤੇਜ਼ੀ ਵਿੱਚ ਸਕਦਾ ਹੈ। ਇਸ ਸੱਭ ਦੇ ਚਲਦਿਆਂ ਗਲੇਨਮਾਰਕ ਫ਼ਾਰਮਾ, ਬਜਾਜ ਫ਼ਾਇਨਾਂਸ, ਅਪੋਲੋ ਟਾਇਰ, ਫ਼ਸਟਸੋਰਸ ਸਲੂਸ਼ਨ, ਸਵਾਨ ਐਨਰਜੀ, ਟਾਟਾ ਸਟੀਲ, ਕੈਪੀਆਈਟੀ ਟੈਕਨਾਲੋਜੀ, ਬੈਂਕ ਆਫ਼ ਬੜੌਦਾ, ਹਿਟਾਚੀ ਐਨਰਜੀ ਇੰਡੀਆ, ਕੌਰੂਰ ਵਸਿਆ ਬੈਂਕ ਵਰਗੇ ਸ਼ੇਅਰ ਹਨ ਜਿਨ੍ਹਾਂ ਨੂੰ ਖ਼ਰੀਦਣ ਨਾਲ ਮੁਨਾਫ਼ਾ ਹਾਸਲ ਕੀਤਾ ਜਾ ਸਕਦਾ ਹੈ।