ਸੋਨੇ ਦੀਆਂ ਕੀਮਤਾਂ ਵਿੱਚ 18 ਦਸੰਬਰ ਨੂੰ 100 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ 350 ਰੁਪਏ ਦਾ ਵਾਧਾ ਹੋਇਆ ਹੈ। ਜੇਕਰ ਦਿੱਲੀ ਦੇ ਸਰਾਫ਼ਾ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 62,750 ਰੁਪਏ ਹੋ ਗਈ ਹੈ ਜਦਕਿ ਇਹ ਕੀਮਤ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 62,650 ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤ 77,950 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਹੈ। ਗਹਿਣੇ ਖ਼ਰੀਦਣ ਦੇ ਸ਼ੌਕੀਨਾਂ ਲਈ ਦੱਸ ਦਈਏ ਕਿ ਸਰਕਾਰ ਨੇ 1 ਜੁਲਾਈ 2021 ਤੋਂ ਹਾਲਮਾਰਕ ਨੂੰ ਜ਼ਰੂਰੀ ਕਰ ਦਿੱਤਾ ਸੀ ਹੁਣ ਸੋਨੇ ’ਤੇ 3 ਤਰ੍ਹਾਂ ਦੇ ਚਿੰਨ੍ਹ ਹੁੰਦੇ ਹਨ ਜਿਵੇਂ ਬੀ.ਆਈ.ਐਸ. ਲੋਗੋ ਅਤੇ ਪਓਰਿਟੀ ਦਾ ਗ੍ਰੇਡ ਅਤੇ 6 ਅੰਕਾਂ ਵਾਲਾ ਅਲਫ਼ਾਨਿਊਮੈਰਿਕ ਕੋਡ ਜਿਸ ਨੂੰ ਐਓਯੂਆਈਡੀ ਵੀ ਆਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 24 ਕੈਰੇਟ ਦਾ ਸੋਨਾ ਸ਼ੁੱਧ ਹੁੰਦਾ ਹੈ ਜਿਸ ਦੇ ਗਹਿਣੇ ਨਹੀਂ ਬਣਾਏ ਸਕਦੇ। ਗਹਿਣਿਆਂ ਲਈ 18 ਤੋਂ 22 ਕੈਰੇਟ ਦੇ ਸੋਨੇ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ ਜੇਕਰ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣਾ ਹੈ ਤਾਂ ਜ਼ਰੂਰੀ ਹੈ ਕਿ ਹਾਲਮਾਰਕ ਵਾਲੇ ਗਹਿਣਿਆਂ ਦੀ ਵਰਤੋਂ ਹੀ ਕੀਤੀ ਜਾਵੇ।