ਕੁਰਾਲੀ : ਇੱਥੋਂ ਨੇੜਲੇ ਕਸਬੇ ਮਾਜਰੀ ਦੇ ਬਲਾਕ ਚੌਂਕ ਵਿਖੇ ਸਥਿਤ ਸਬ ਤਹਿਸੀਲ ਮਾਜਰੀ ਦੇ ਸਮੁੱਚੇ ਸਟਾਫ਼ ਵੱਲੋਂ ਅੱਜ ਬਾਬਾ ਭੁਪਿੰਦਰ ਸਿੰਘ ਮਾਜਰਾ ਵਾਲਿਆਂ ਅਤੇ ਇਲਾਕਾ ਵਾਸੀ ਸੰਗਤਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਂਹਾਂ ਸਾਹਿਬਜਾਦਿਆਂ ਅਤੇ ਸਮੁੱਚੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਜਾਏ ਗਏ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦਾ ਜਸਵੀਰ ਕੌਰ ਨਾਇਬ ਤਹਿਸੀਲਦਾਰ ਮਾਜਰੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਸਮੁੱਚੀ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਕਾਨੂੰਗੋ ਜਸਵੀਰ ਸਿੰਘ ਖੇੜਾ, ਮਨਮੋਹਨ ਸਿੰਘ ਪਟਵਾਰੀ, ਹਰਿੰਦਰ ਸਿੰਘ ਪਟਵਾਰੀ, ਸੁਖਜਿੰਦਰਜੀਤ ਸਿੰਘ ਸੋਢੀ, ਅੰਗਰੇਜ ਸਿੰਘ ਨੰਬਰਦਾਰ, ਗੁਰਮੁੱਖ ਸਿੰਘ ਭੂਪਨਗਰ, ਐਡਵੋਕਟ ਜਗਤਾਰ ਸਿੰਘ, ਐਡਵੋਕੇਟ ਜਸਵੀਰ ਸਿੰਘ, ਰਵਿੰਦਰ ਸਿੰਘ, ਕੁਸ਼ਲਦੀਪ ਵਰਮਾ, ਗਿਆਨ ਸਿੰਘ, ਸੁਨੀਲ ਗੌਤਮ, ਦਵਿੰਦਰ ਸਿੰਘ ਪਿੰਕਾ, ਨਵਤੇਜ ਸਿੰਘ, ਪਰਦੀਪ ਸਿੰਘ ਅਤੇ ਹੋਰਨਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਕੀਤੀ ਗਈ। ਇਹ ਨਗਰ ਕੀਰਤਨ ਮਾਜਰੀ ਤੋਂ ਹੁੰਦਾ ਹੋਇਆ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋਇਆ। ਇਸਦੇ ਨਾਲ ਹੀ ਇਸ ਨਗਰ ਕੀਰਤਨ ਦਾ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਹਰਜੀਤ ਸਿੰਘ ਹਰਮਨ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।