ਪਟਿਆਲਾ : 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਮੁਕਾਬਲਿਆਂ ਦੇ ਪਹਿਲੇ ਦਿਨ ਮੈਚ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਪੰਜਾਬੀ ਬਾਗ ਵਿੱਚ ਬਾਸਕਟਬਾਲ ਦੇ ਦੋ ਕੋਰਟਾਂ ਵਿੱਚ ਖੇਡੇ ਗਏ। ਪਹਿਲਾ ਲੀਗ ਮੈਚ ਪੰਜਾਬ ਅਤੇ ਗੁਜਰਾਤ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਸਨ। ਇਸ ਵਿੱਚ ਪੰਜਾਬ ਦੀ ਟੀਮ ਨੇ ਗੁਜਰਾਤ ਨੂੰ 95-27 ਅੰਕਾਂ ਦੇ ਫਰਕ ਨਾਲ ਹਰਾ ਕੇ ਲੀਗ ਮੈਚ ਜਿੱਤਿਆ। ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਨੇ ਦੱਸਿਆ ਕਿ ਇਸਤੋਂ ਇਲਾਵਾ ਬਾਕੀ ਲੀਗ ਮੈਚਾਂ ਵਿੱਚ ਆਈਬੀਐਸਓ ਅਤੇ ਡੀਏਵੀ ਦੇ ਮੈਚ ਵਿੱਚ ਨੇ ਆਈਬੀਐਸਓ ਨੇ 69-16 ਅੰਕਾਂ ਨਾਲ ਮੈਚ ਜਿੱਤਿਆ। ਝਾਰਖੰਡ ਨੇ ਕੇਰਲਾ ਨੂੰ ਬਹੁਤ ਹੀ ਜਿਆਦਾ ਰੋਮਾਂਚਕ ਮੈਚ ਵਿੱਚ 55-52 ਅੰਕਾਂ ਨਾਲ ਹਰਾਇਆ। ਆਂਧਰਾ ਪ੍ਰਦੇਸ਼ ਅਤੇ ਸੀਆਈਐਸਸੀਈ ਮੈਚ ਵਿੱਚ ਸੀਆਈਐਸਸੀਈ ਨੇ ਆਂਧਰਾ ਪ੍ਰਦੇਸ਼ ਨੂੰ 77-42 ਅੰਕਾਂ ਨਾਲ ਹਰਾਇਆ। ਤੇਲੰਗਾਨਾ ਨੇ ਆਈਪੀਐਸਸੀ ਨੂੰ 77-45 ਅੰਕਾਂ ਨਾਲ ਹਰਾਇਆ। ਚੰਡੀਗੜ੍ਹ ਨੇ ਹਿਮਾਚਲ ਪ੍ਰਦੇਸ਼ ਨੂੰ 64-54 ਅੰਕਾਂ ਨਾਲ ਹਰਾਇਆ।