ਅਫਗਾਨਿਸਤਾਨ : ਅਫਗਾਨਿਸਤਾਨ ਦੇ ਖਿਲਾਫ਼ ਟੀ 20 ਸੀਰੀਜ਼ ਵਿੱਚ ਰੋਹਿਤ ਸ਼ਰਮਾ ਟੀਮ ਇੰਡੀਆ ਦੀ ਅਗਵਾਈ ਕਰਨਗੇ। ਉਥੇ ਹੀ ਇਸ ਤੋਂ ਇਲਾਵਾ ਵਿਰਾਟ ਕੋਹਲੀ ਭਾਰਤੀ ਟੀਮ ਦੀ ਜਰਸੀ ਵਿੱਚ ਦਿਖਾਈ ਦੇਣਗੇ। ਦਰਅਸਲ, ਤਕਰੀਬਨ 14 ਮਹੀਨੀਆਂ ਬਾਅਦ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ 20 ਟੀਮ ਵਿੱਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਦੋਨੋਂ ਟੀ 20 ਵਿਸ਼ਵ ਕੱਪ 2022 ਸੈਮੀਫਾਈਨਲ ਵਿੱਚ ਖੇਡੇ ਸਨ। ਇਸਦੇ ਬਾਅਦ ਤੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਰਤ ਦੇ ਲਈ ਇੰਟਰਨੈਸ਼ਨਲ ਟੀ 20 ਮੈਚ ਨਹੀਂ ਖੇਡੇ ਹਨ। ਅਫਗਾਨਿਸਤਾਨ ਸੀਰੀਜ਼ ਨਾਲ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀ 20 ਇੰਟਰਨੈਸ਼ਨਲ ਵਿੱਚ ਵਾਪਸੀ ਕਰ ਸਕਦੇ ਹਨ। ਪਿਛਲੇ ਦਿਨੀ ਬੀਸੀਸੀਆਈ ਨੂੰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਉਹ ਟੀ 20 ਫਾਰਮੈਟ ਵਿੱਚ ਖੇਡਣਾ ਚਾਹੁੰਦੇ ਹਨ। ਨਾਲ ਉਨ੍ਹਾਂ ਨੇ ਕਿਹਾ ਸੀ ਕਿ ਉਹ ਟੀ 20 ਵਿਸ਼ਵ ਕੱਪ ਦੇ ਲਈ ਉਪਲੱਬਧ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੇ ਖਿਲਾਫ 3 ਮੈਚਾਂ ਦੀ ਟੀ 20 ਸੀਰੀਜ਼ ਖੇਡੀ ਸੀ। ਇਸ ਸੀਰੀਜ਼ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ। ਉਥੇ ਹੀ ਯਸ਼ਸਵੀ ਜੈਸਵਾਲ, ਤਿਲਕ ਵਰਮਾ ਤੇ ਰਿੰਕੂ ਸਿੰਘ ਵਰਗੇ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਇਆ ਗਿਆ । ਇਨ੍ਹਾਂ ਖਿਡਾਰੀਆਂ ਨੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ। ਪਰ ਹੁਣ ਰੋਹਿਤ ਤੇ ਵਿਰਾਟ ਦੀ ਵਾਪਸੀ ਦੇ ਵਾਦ ਸਿਲੈਕਟਰਾਂ ਦੇ ਲਈ ਵਿਸ਼ਵ ਕੱਪ ਦੇ ਲਈ ਟੀਮ ਦੀ ਚੋਣ ਕਰਨਾ ਸੌਖਾ ਨਹੀਂ ਹੋਵੇਗਾ।