ਮੋਹਾਲੀ : ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਅਤੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਪ੍ਰਧਾਨਗੀ ਹੇਠ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਅਲਾਇਡ ਵਿਭਾਗਾਂ ਦੇ ਅਧਿਕਾਰੀਆਂ/ਕਰਮਰਚਾਰੀਆਂ ਨੇ ਭਾਗ ਲਿਆ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਸ਼੍ਰੀਮਤੀ ਸ਼ਿਖਾ ਸਿੰਗਲਾ ਨੇ ਅਲਾਇਡ ਵਿਭਾਗਾ ਤੋਂ ਆਏ ਅਧਿਕਾਰੀਆਂ/ ਕਰਮਚਾਰੀਆਂ ਨਾਲ ਸਾਲ 2023-24 ਦੌਰਾਨ ਕੀਤੇ ਗਏ ਕੰਮਾ ਅਤੇ ਸਾਲ 2024-25 ਦੌਰਾਨ ਦਾ ਐਕਸ਼ਨ ਪਲਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਾਲ 2023-24 ਦੌਰਾਨ ਰਹਿੰਦੇ ਟੀਚੇ ਨੂੰ ਪੂਰਾ ਕਰਨ ਲਈ ਦੱਸਿਆ। ਡਾ. ਜਗਦੀਸ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਐੱਸ.ਏ.ਐੱਸ.ਨਗਰ ਨੇ ਸਾਲ 2023-24 ਦੌਰਾਨ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਦੀ ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਨੂੰ ਖੁੰਬਾਂ ਦੇ 20-20 ਬੈਗ ਪ੍ਰਦਰਸ਼ਨੀਆਂ ਦੇ ਤੌਰ ਤੇ ਆਤਮਾ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਹਨ। ਸਾਲ 2024-25 ਦੌਰਾਨ ਵਿਭਾਗ ਵੱਲੋਂ 10 ਟ੍ਰੇਨਿੰਗਾਂ ਘਰੇਲੂ ਬਗੀਚੀ, 10 ਢੀਗਰੀ ਦੀਆਂ ਟ੍ਰੇਨਿੰਗਾਂ ਲਗਾਈਆਂ ਜਾਣਗੀਆਂ ਅਤੇ ਕਿਸਾਨਾਂ ਨੂੰ 45 ਖੁੰਬਾਂ ਅਤੇ 20 ਆਲੂ ਦੇ ਬੀਜ ਦੀਆਂ ਪ੍ਰਦਰਸ਼ਨੀਆਂ ਦਿੱਤੀਆਂ ਜਾਣਗੀਆਂ ਅਤੇ ਹੋਰ ਗਤੀਵਿਧੀਆਂ ਦਿੱਤੇ ਗਏ ਐਕਸ਼ਨ ਪਲਾਨ ਅਨੁਸਾਰ ਕੀਤੀਆਂ ਜਾਣਗੀਆਂ।
ਡਾ. ਹਰਮੀਤ ਕੌਰ ਕੇ.ਵੀ.ਕੇ. ਮਾਜਰਾ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਅਸੈਸਮੇਂਟ ਅਤੇ ਵੈਲੀਡੇਸ਼ਨ ਮੱਦ ਅਧੀਨ ਕੇ.ਵੀ.ਕੇ. ਵੱਲੋਂ ਫੈਟ ਬਾਈਪਾਸ ਅਤੇ ਮਿਨਲਰ ਮਿਕਚਰ ਗਾਵਾਂ ਤੇ ਗਾਵਾਂ ਤੇ ਪ੍ਰਭਾਵ ਦਾ ਪ੍ਰੋਜੈਕਟ ਤਿਆਰ ਕਰਨ ਲਈ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਡਾ. ਸੁਭਕਰਨ ਸਿੰਘ ਖੇਤੀਬਾੜੀ ਅਫਸਰ ਡੇਰਾਬਸੀ ਵੱਲੋਂ ਐਕਸ਼ਨ ਪਲਾਨ ਦਿੱਤਾ ਗਿਆ ਅਤੇ ਨਾਲ ਹੀ ਦੱਸਿਆ ਕਿ ਬਲਾਕ ਡੇਰਾਬਸੀ ਦੀਆਂ ਕਿਸਾਨ ਬੀਬੀਆਂ ਆਚਾਰ/ ਮੁਰੱਬੇ ਦੀ ਟ੍ਰੇਨਿੰਗ ਲੈਣਾ ਚਾਹੁੰਦੀਆਂ ਹਨ। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੇ.ਵੀ.ਕੇ. ਦੇ ਸਹਿਯੋਗ ਨਾਲ ਜਲਦ ਹੀ ਇਸ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੀਮਤੀ ਸ਼ਿਖਾ ਸਿੰਗਲਾ ਡੀ.ਪੀ.ਡੀ. (ਆਤਮਾ) ਨੇ ਮੀਟਿੰਗ ਵਿੱਚ ਹਾਜਰ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਸਾਲ 2024-25 ਦੌਰਾਨ ਤਿਆਰ ਕੀਤੇ ਜਾ ਰਹੇ ਐਕਸ਼ਨ ਪਲਾਨ ਲਈ ਆਮਦਨ ਦੁੱਗਣੀ / ਸਹਾਇਕ ਧੰਦੇ ਅਪਨਾਉਣ ਲਈ ਸੁਝਾਅ ਦਿੱਤੇ ਜਾਣ। ਸ਼੍ਰੀ ਬਲਜਿੰਦਰ ਸਿੰਘ ਪਿੰਡ ਭਜੋਲੀ ਨੇ ਧਿਆਨ ਵਿੱਚ ਲਿਆਂਦਾ ਕਿ ਗੁਰਦਾਸਪੁਰ ਵਿਖੇ ਗੰਨੇ ਦੀ ਕਾਸ਼ਤ ਸਬੰਧੀ ਐਕਸਪੋਜਰ ਵਿਜਟ ਕਰਵਾਈ ਜਾਵੇ ਤਾਂ ਜੋ ਗੰਨੇ ਦੀ ਫਸਲ ਨੂੰ ਨਵੀਂ ਤਕਨੀਕ ਨਾਲ ਲਗਾਇਆ ਜਾ ਸਕੇ ਅਤੇ ਨਾਲ ਹੀ ਉਨਾਂ ਵੱਲੋਂ ਕਿਹਾ ਗਿਆ ਕਿ ਸੂਰਜਮੁੱਖੀ ਅਤੇ ਸੋਆਬੀਨ ਦਾ ਬੀਜ ਪ੍ਰਦਰਸਨੀ ਦੇ ਤੌਰ ਤੇ ਦਿੱਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਭਰੋਸਾ ਦਿਵਾਆ ਗਿਆ ਕਿ ਉਨਾਂ ਨੂੰ ਪ੍ਰਮਾਣਿਤ ਸੀਡ ਉਪਲਬੱਧ ਹੋਣ ਮੁੱਹਈਆ ਕਰਵਾ ਦਿੱਤਾ ਜਾਵੇਗਾ। ਰਾਜਬੀਰ ਸਿੰਘ ਪਿੰਡ ਨੰਗਲ ਫੈਜਗੜ੍ਹ ਨੇ ਕਿਹਾ ਕਿ ਆਰਗੈਨਿਕ/ ਕੁਦਰਤੀ ਖੇਤੀ ਸਬੰਧੀ ਵੀ ਵਿਭਾਗ ਵੱਲੋਂ ਟ੍ਰੇਨਿੰਗ ਅਤੇ ਐਕਸਪੋਜਰ ਵਿਜਟ ਕਰਵਾਏ ਜਾਣ ਤਾਂ ਜੋ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਕੇ ਆਰਗੈਨਿਕ ਫਸਲ ਪੈਦਾ ਕੀਤੀ ਜਾ ਸਕੇ ਅਤੇ ਵੱਧ ਮੁਨਾਫਾ ਕਮਾਇਆ ਜਾ ਸਕੇ। ਦੀਦਾਰ ਸਿੰਘ ਪਿੰਡ ਸਤਾਬਗੜ੍ਹ ਵੱਲੋਂ ਬੱਕਰੀਆਂ ਦੇ ਕਿੱਤੇ ਸਬੰਧੀ ਟ੍ਰੇਨਿੰਗ ਦੇਣ, ਆਤਮਾ ਸਕੀਮ ਅਧੀਨ ਪਸੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਬੱਕਰੀ ਦਾ ਇੱਕ ਬੱਚਾ ਪ੍ਰਦਰਸ਼ਨੀ ਦੇ ਤੌਰ ਤੇ ਦਿੱਤਾ ਜਾਵੇ ਤਾਂ ਜੋ ਬੱਕਰੀਆਂ ਦਾ ਕਿੱਤਾ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਕਿਸਾਨਾਂ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਸਾਲ 2024-25 ਦੌਰਾਨ ਆਪ ਵੱਲੋਂ ਦੱਸੇ ਗਏ ਕੰਮਾਂ ਅਨੁਸਾਰ ਗਤੀਵਿਧੀਆਂ ਕੀਤੀਆਂ ਜਾਣਗੀਆ ।