ਕੁਰਾਲੀ : ਸਥਾਨਕ ਸਹਿਰ ਦੇ ਨਵੇਂ ਬਣੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਸਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਬਰਾਦਰੀਆਂ ਵੱਲੋਂ ਵਿਸੇਸ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਉਨ੍ਹਾਂ ਦੇ ਸਾਥੀ ਕੌਸਲਰਾਂ ਦਾ ਸਵਰਨਕਾਰ ਬਰਾਦਰੀ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਉਹ ਸਹਿਰ ਵਿੱਚ ਸਰਬਪੱਖੀ ਵਿਕਾਸ ਲਈ ਹਮੇਸਾਂ ਵਚਨਬੱਧ ਰਹਿਣਗੇ। ਉਨ੍ਹਾਂ ਸਹਿਰ ਵਾਸੀਆਂ ਤੋਂ ਮਿਲ ਰਹੇ ਪਿਆਰ ਪ੍ਰਤੀ ਧੰਨਵਾਦ ਕਰਦਿਆਂ ਕਿਹਾ ਕਿ ਸਹਿਰ ਵਾਸੀਆਂ ਦੀ ਸੇਵਾ ਵਿੱਚ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਿਨ ਰਾਤ ਹਾਜਰ ਰਹੇਗੀ ਅਤੇ ਸਹਿਰ ਨੂੰ ਵਿਕਾਸ ਅਤੇ ਖੁਸਹਾਲੀ ਪੱਖੋਂ ਰਾਜਧਾਨੀ ਚੰਡੀਗੜ੍ਹ ਦੀ ਤਰਜ ਤੇ ਸਹੂਲਤਾਂ ਦੇਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਵਿਕਾਸ ਪੱਖੋਂ ਪਛੜੇ ਸਹਿਰ ਦੇ ਵਾਰਡਾਂ ਵਿੱਚ ਬਿਨ੍ਹਾਂ ਵਿਤਕਰੇ ਅਤੇ ਬਿਨ੍ਹਾਂ ਭੇਦ ਭਾਵ ਤੋਂ ਵਿਕਾਸ ਕਰਵਾਉਣ ਲਈ ਗ੍ਰਾਂਟਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਰ ਦੇ ਸਮੁੱਚੇ ਕੌਂਸਲਰਾਂ ਅਤੇ ਸਹਿਰ ਵਾਸੀਆਂ ਦੁਆਰਾ ਉਨ੍ਹਾਂ ਪ੍ਰਤੀ ਪ੍ਰਗਟਾਏ ਭਰੋਸੇ ਤੇ ਖਰਾ ਉਤਰਣ ਦੀ ਉਹ ਹਰ ਸੰਭਵ ਕੋਸਿਸ ਕਰਨਗੇ। ਪ੍ਰਧਾਨ ਜੀਤੀ ਪਡਿਆਲਾ ਅਨੁਸਾਰ ਨਗਰ ਕੌਸਲ ਵਿੱਚ ਫੈਲੇ ਭਿ੍ਰਸਟਾਚਾਰ ਨੂੰ ਖਤਮ ਕਰਨਾ ਅਤੇ ਸਹਿਰ ਵਾਸੀਆਂ ਦੇ ਰੋਜਮਰਾ ਦੇ ਕੰਮਾਂ ਨੂੰ ਬਿਨ੍ਹਾਂ ਦੇਰੀ ਤੋਂ ਕਰਨ ਦੀ ਸਹੂਲਤ ਦਾ ਪ੍ਰਬੰਧ ਕਰਨਾ ਉਨ੍ਹਾਂ ਦਾ ਪਹਿਲਾ ਕਦਮ ਹੋਵੇਗਾ। ਇਸ ਮੌਕੇ ਸਵਰਨਕਾਰ ਬਰਾਦਰੀ ਵੱਲੋਂ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਵਿਸੇਸ ਤੌਰ ਤੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਾਂਕਾਤ ਕਾਲੀਆ ਕੌਂਸਲਰ, ਜੱਗੀ ਗੌਤਮ, ਸੰਜੂ ਗੋਗਨਾ, ਗੌਰਵ ਵਰਮਾ, ਰਾਜਿੰਦਰ ਵਰਮਾ, ਸੋਮਨਾਥ ਵਰਮਾ, ਸੋਨੂੰ ਵਰਮਾ, ਬਿੰਕਲ ਵਰਮਾ, ਟਿੰਕੂ ਵਰਮਾ, ਆਸੂ ਵਰਮਾ, ਰਾਜਨ ਵਰਮਾ, ਰਾਜੂ ਵਰਮਾ, ਅਮਿਤ ਵਰਮਾ, ਚੀਨੂ ਵਰਮਾ ਸਮੇਤ ਸਹਿਰ ਦੇ ਸਵਰਨਕਾਰ ਬਰਾਦਰੀ ਦੇ ਮੋਹਤਬਰ ਹਾਜਰ ਸਨ।