ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਭਾਜਪਾ ਦੇ ਜੇ.ਪੀ. ਨੱਡਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਗੀਤ ਜਾਰੀ ਕੀਤਾ। ਪਾਰਟੀ ਵਲੋਂ ਜਾਰੀ ਇਸ ਗੀਤ ਦੇ ਵਿਡੀਉ ਵਿੱਚ ਇਸ ਗੱਲ ਨੂੰ ਉਭਾਰਿਆ ਗਿਆ ਹੈ। ਕਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਾਅਦਿਆਂ ਅਤੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ। ਇਹ ਦਰਸਾਉਂਦਾ ਹੈ ਕਿ 2014 ਵਿਚ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਤਾਂ ਦੇਸ਼ ਦੀ ਸਥਿਤੀ ਕਿ ਸੀ ਅਤੇ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਵਿੱਚ ਕੀ ਤਬਦੀਲੀਆਂ ਲਿਆਂਦੀਆਂ। ਇਸ ਗੀਤ ਦਾ ਮੁੱਖ ਵਾਕ ਹੈ ‘ਸੁਪਨੇ ਨਹੀਂ ਹਕੀਕਤ ਬੁਣਦੇ, ਇਸ ਲਈ ਸਾਰੇ ਮੋਦੀ ਨੂੰ ਚੁਣਦੇ।’ ਪਾਰਟੀ ਨੇ ਕਿਹਾ ਕਿ ਗੀਤ ‘ਮੋਦੀ ਦੀ ਗਾਰੰਟੀ ’ ਉਤੇ ਆਧਾਰਤ ਲੋਕ ਭਾਵਨਾਵਾਂ ਨੂੰ ਦਰਸਾਉਂਦਾ ਹੈ। ਨੱਡਾ ਨੇ ਇਹ ਗੀਤ ਭਾਜਪਾ ਦੇ ਯੁਵਾ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਭਾਜਯੂਮੋ ਵਲੋਂ ਕਰਵਾਏ ‘ਨਮੋ ਨਵ ਮਤਦਾਤਾ ਸੰਮੇਲਨ’ ਦੌਰਾਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਵੀ ਵੀਡੀੳ ਕਾਨਫ਼ਰੰਸ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੋਜਵਾਨ ਵੋਟਰਾਂ ਨੂੰ ਵੀ ਸੰਬੋਧਨ ਕੀਤਾ।