ਡੇਰਾਬੱਸੀ : ਪੁਲਿਸ ਨੇ ਵੱਖ ਵੱਖ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਚੋਰਾਂ ਕੋਲੋਂ ਚੋਰੀ ਕੀਤਾ ਐਕਟੀਵਾ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੋਰਾਂ ਦੀ ਪਛਾਣ 25ਸਾਲਾਂ ਸੰਜੀਵ ਵੈਦ ਵਾਸੀ ਚੰਡੀਗੜ੍ਹ ਅਤੇ 40ਸਾਲਾਂ ਰਾਜਨ ਚੌਧਰੀ ਵਾਸੀ ਡੇਰਾਬੱਸੀ ਦੇ ਰੂਪ ਵਿੱਚ ਹੋਈ ਹੈ। ਐਸ ਪੀ ਡਾ. ਦਰਪਣ ਆਹਲੂਵਾਲਿਆ ਨੇ ਦੱਸਿਆ ਕਿ ਕਾਬੂ ਕੀਤੇ ਚੋਰਾਂ ਨੇ ਗੋਵਿੰਦ ਵਿਹਾਰ ਵਿੱਚੋ ਐਕਟੀਵਾ ਅਤੇ ਬਾਲਾ ਜੀ ਕਲੋਨੀ ਵਿੱਚੋ ਜੇਨ ਗੱਡੀ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਇਨ੍ਹਾਂ ਨੇ ਕਈ ਥਾਵਾਂ ਤੋਂ ਲੋਹਾ ਅਤੇ ਹੋਰ ਸਮਾਨ ਚੋਰੀ ਕਰਨ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ
ਇਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ। ਇਨ੍ਹਾਂ ਵਿੱਚੋ ਸੰਜੀਵ ਕੁਮਾਰ ਅਪਰਾਧਿਕ ਹਿਸਟਰੀ ਵਾਲਾ ਵਿਅਕਤੀ ਹੈ, ਜਿਸਦੇ ਖ਼ਿਲਾਫ਼ ਪਹਿਲਾ ਵੀ ਵੱਖ ਵੱਖ ਥਾਵਾਂ ਤੇ ਕਈ ਮਾਮਲੇ ਦਰਜ ਹਨ। ਥਾਣਾ ਮੁਖੀ ਅਜੀਤੇਸ਼ ਕੌਸਲ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚੋਰਾਂ ਤੋ ਚੋਰੀ ਦਾ ਸਮਾਨ ਖਰੀਦਣ ਵਾਲਾ ਕਬਾੜੀ ਵੀ ਕਾਬੂ ਕੀਤਾ ਹੈ ਜਿਸਦੀ ਪਛਾਣ 50ਸਾਲਾਂ ਅਨਿਰੁਧ ਵਾਸੀ ਜ਼ੀਰਕਪੁਰ ਦੇ ਰੂਪ ਵਿੱਚ ਹੋਈ ਹੈ।