ਪਟਿਆਲਾ : ਪਲੇ ਵੇਅ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 6ਵਾਂ ਤਾਈਕਵਾਂਡੋ ਕੱਪ 2024 ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਦਾ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ ਦੇ ਦੂਜੀ ਕਲਾਸ ਦੇ ਖਿਡਾਰੀ ਮਨਕੀਰਤ ਸਿੰਘ ਮੱਲਣ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ ਵਿੱਚ ਭਾਗ ਲਿਆ। ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਰੋਂਜ਼ ਮੈਡਲ ਹਾਸਲ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਵੀ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਤਾਈਕਵਾਂਡੋ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਮੈਡਲ ਜਿੱਤ ਚੁੱਕਾ ਹੈ। ।ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਬੱਚਿਆਂ ਨੇ ਸੰਪੂਰਨ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਤੇ ਸ੍ਰੀ ਹਰੀਸ਼ ਸਿੰਘ, ਸ੍ਰੀ ਬਿਕਰਮ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਜਸਵਿੰਦਰ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।