Friday, November 22, 2024

Chandigarh

ਸੀ.ਆਈ.ਏ. ਸਟਾਫ਼ ਮੋਹਾਲੀ ਵੱਲੋਂ 260 ਗ੍ਰਾਮ ਹੈਰੋਇਨ ਸਣੇ ਦੋ ਕਾਬੂ

April 23, 2021 06:41 PM
SehajTimes
ਐਸ.ਏ.ਐਸ ਨਗਰ : ਸੀ.ਆਈ.ਸਟਾਫ ਦੀ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸੱਕਰਾਂ ਮਨੋਜ ਸ਼ਰਮਾ ਅਤੇ ਐਸਵਰਿਆ ਨਾਗਪਾਲ ਨੂੰ 260 ਗ੍ਰਾਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਵੱਲੋਂ  ਪ੍ਰੈਸ ਨੋਟ ਰਾਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਹੈ ਕਿ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਐਸ.ਪੀ (ਡੀ) ਸ੍ਰੀ ਹਰਮਨਦੀਪ ਸਿੰਘ ਹਾਂਸ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਸ੍ਰੀ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਪੀਰ ਮੁਛੱਲਾ ਵਿਖੇ ਦੌਰਾਨੇ ਨਾਕਾਬੰਦੀ ਕਰਕੇ ਦੋਸੀਆਂ ਨੂੰ ਕਾਬੂ ਕਰਕੇ ਮੋਕਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਪਾਸੋਂ 260 ਗ੍ਰਾਮ ਹੈਰੋਇੰਨ ਬ੍ਰਾਮਦ ਹੋਈੇ।
    ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਆਕਤੀਆਂ ਦੀ ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਨੋਜ ਸ਼ਰਮਾਂ ਪੁੱਤਰ ਲਕਸ਼ਮਨ ਪ੍ਰਸ਼ਾਦ ਵਾਸੀ ਮਕਾਨ ਨੰਬਰ 445 / 9 ਗੰਗਾ ਬਾਗ ਉਮਰਾਗੇਟ ਨੇੜੇ ਸੰਕਟ ਮੋਚਨ ਮੰਦਰ ਹਾਂਸੀ ਥਾਣਾ ਸਿਟੀ ਹਾਂਸੀ ਜਿਲ੍ਹਾ ਹਿਸਾਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 211 ਸਿਵ ਨਗਰ ਪੀਰ ਮੁਛੱਲਾ ਥਾਣਾ ਢਕੌਲੀ ਜਿਲ੍ਹਾ ਐਸ.ਏ.ਐਸ ਨਗਰ ਰਹਿ ਕੇ ਆਪਣੇ ਸਾਥੀ ਐਸ਼ਵਰਿਆ ਨਾਗਪਾਲ ਪੁੱਤਰ ਲੇਟ ਸੁਭਾਸ਼ ਨਾਗਪਾਲ ਵਾਸੀ ਫਲੈਟ ਨੰਬਰ 310 ਸੈਕਿੰਡ ਫਲੋਰ ਪਾਇਨ ਹੋਮਸ ਸੁਸਾਇਟੀ ਢਕੌਲੀ ਥਾਣਾ ਢਕੌਲੀ ਜਿਲ੍ਹਾ ਐਸ.ਏ.ਐਸ ਨਗਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 231 ਸ਼ਿਵ ਨਗਰ ਪੀਰ ਮੁਛੱਲਾ ਥਾਣਾ ਢਕੌਲੀ ਵਿਖੇ ਰਹਿ ਕੇ ਆਪਣੇ ਗ੍ਰਾਹਕਾਂ ਨੂੰ ਮੋਹਾਲੀ,ਢਕੌਲੀ, ਜੀਰਕਪੁਰ, ਚੰਡੀਗੜ ਅਤੇ ਪੰਚਕੂਲਾ ਦੇ ਇਲਾਕੇ ਵਿੱਚ ਹੈਰੋਇੰਨ ਦੀ ਸਪਲਾਈ ਕਰਦੇ ਸਨ।
                ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਵਿਆਕਤੀਆਂ ਨੇ ਇਹ ਵੀ ਦੱਸਿਆ ਕੇ ਉਹ ਕਾਫੀ ਲੰਬੇ ਸਮੇਂ ਤੋਂ ਦਿੱਲੀ ਉੱਤਮ ਨਗਰ ਤੋਂ ਨਾਈਜੀਰੀਅਨਾਂ ਪਾਸੋਂ ਹੈਰੋਇੰਨ ਦੀ ਖਰੀਦ ਕਰਕੇ ਅੱਗੇ ਵੇਚਣ ਦਾ ਨਜਾਇਜ ਧੰਦਾ ਕਰਦੇ ਆ ਰਹੇ ਹਨ। ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੈ।ਦੋਨੋਂ ਉਕਤ ਵਿਆਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਨਾਲ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਸਾਹਮਣੇ ਆਏਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੈਰੋਇੰਨ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ। ਉੱਕਤਾਨ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 46 ਮਿਤੀ 22-04-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਢਕੌਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਸੀ। ਮੁਲਜ਼ਮਾਂ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੁੱਖ ਮੰਤਰੀ ਨੇ ਆਕਸੀਜਨ (Oxygen) ਦੀ ਨਿਰਵਿਘਨ ਸਪਲਾਈ ਲਈ ਕੇਂਦਰੀ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੁੱਖ ਮੰਤਰੀ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਿਆਂ ਬਾਰੇ ਸੂਚਨਾ ਦੇਣ ਲਈ ਇਨਾਮ ਨੀਤੀ ਨੂੰ ਹਰੀ ਝੰਡੀ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕੋਵਿਡ-19 (Covid-19) ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਕਰੀਬਨ 130 ਐਫ.ਆਈ.ਆਰ. ਦਰਜ

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ