ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਦੀ ਲਾਗ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਅੱਜ ਪੰਜਾਬ ਵਿਚ 6762 ਦੇ ਸੱਜਰੇ ਮਾਮਲੇ ਸਾਹਮਣੇ ਆਏ ਹਨ ਅਤੇ 76 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 3294 ਦੇ ਕਰੀਬ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਕਰੋਨਾ ਦੇ ਕੁੱਲ ਮਾਮਲੇ 326447 ਹੋ ਚੁੱਕੇ ਹਨ ਅਤੇ 274240 ਦੇ ਕਰੀਬ ਮਰੀਜ਼ ਠੀਕ ਵੀ ਹੋਏ ਹਨ। ਪੰਜਾਬ ਵਿਚ ਆਕਸੀਜਨ ’ਤੇ ਕੁੱਲ 527 ਦੇ ਕਰੀਬ ਹਨ। ਕਰੋਨਾ ਦੀ ਲਾਗ ਕਾਰਨ ਪੰਜਾਬ ਵਿੱਚ ਕੁੱਲ 8264 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਦੇ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ 995, ਜਲੰਧਰ ਵਿੱਚ 465, ਐਸ.ਏ.ਐਸ. ਨਗਰ ਵਿੱਚ 982, ਪਟਿਆਲਾ ਵਿੱਚ 533, ਅੰਮਿ੍ਰਤਸਰ ਵਿੱਚ 722, ਹੁਸ਼ਿਆਰਪੁਰ ਵਿੱਚ 243, ਬਠਿੰਡਾ ਵਿੱਚ 593, ਗੁਰਦਾਸਪੁਰ ਵਿੱਚ 238, ਕਪੂਰਥਲਾ ਵਿੱਚ 72, ਐਸ.ਬੀ.ਐਸ. ਨਗਰ ਵਿੱਚ 46, ਪਠਾਨਕੋਟ ਵਿੱਚ 197, ਸੰਗਰੂਰ ਵਿੱਚ 201, ਫ਼ਿਰੋਜ਼ਪੁਰ ਵਿੱਚ 229, ਰੋਪੜ ਵਿੱਚ 90, ਫ਼ਰੀਦਕੋਟ ਵਿੱਚ 275, ਫ਼ਾਜ਼ਿਲ੍ਹਕਾ ਵਿੱਚ 82, ਮੁਕਤਸਰ ਵਿੱਚ 204, ਫ਼ਤਿਹਗੜ੍ਹ ਸਾਹਿਬ ਵਿੱਚ 21, ਮੋਗਾ ਵਿੱਚ 122, ਤਰਨ ਤਾਰਨ ਵਿੱਚ 123, ਮਾਨਸਾ ਵਿੱਚ 256 ਅਤੇ ਬਰਨਾਲਾ ਵਿੱਚ 73 ਦੇ ਕਰੀਬ ਤਾਜ਼ੇ ਮਾਮਲੇ ਸਾਹਮਣੇ ਆਏ ਹਨ।