ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸਰਕਾਰ ਖੁਦ ਲੋਕਾਂ ਦੇ ਦੁਆਰ 'ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੀ ਹੈ। ਇਸੇ ਤਹਿਤ ਪਿੰਡ ਮਨੌਲੀ ਅਤੇ ਚਾਓ ਮਾਜਰਾ ਵਿਖੇ ਦੋ ਕੈਂਪ ਲਗਾਏ ਗਏ, ਜਿੱਥੇ ਕਿ ਲੋਕ ਵੱਖ ਵੱਖ ਸੁਵਿਧਾਵਾਂ ਦਾ ਫਾਇਦਾ ਉਠਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਕੈਂਪਾਂ ਦੌਰਾਨ ਲੋਕਾਂ ਦੇ ਵੱਖ -ਵੱਖ ਸਕੀਮਾਂ ਦੇ ਫਾਰਮ ਵੀ ਭਰੇ ਜਾ ਰਹੇ ਹਨ। ਪਹਿਲਾਂ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਂਦਿਆਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਤੋਂ ਹੁਣ ਨਿਜਾਤ ਮਿਲ ਗਈ ਹੈ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੱਡੀ ਗਿਣਤੀ ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਮਰੀਜ਼ ਆਪਣੀ ਸਿਹਤ ਨਾਲ ਸੰਬੰਧਿਤ ਜਾਂਚ ਕਰਵਾ ਰਹੇ ਹਨ ਅਤੇ 550 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਰਕਾਰੀ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕੁਲਵੀਰ ਸਿੰਘ ਮਨੌਲੀ, ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਆਰ.ਪੀ ਸ਼ਰਮਾ,ਹਰਮੇਸ਼ ਸਿੰਘ ਕੁੰਭੜਾ, ਬਲਾਕ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਗੁਰਪ੍ਰੀਤ ਸਿੰਘ ਕੁਰੜੀ, ਗੋਵਿੰਦਰ ਸਿੰਘ ਮਾਵੀ, ਹਰਜੋਤ ਸਿੰਘ ਗੱਬਰ, ਸਨੀ, ਜਸਵਿੰਦਰ ਸਿੰਘ ਚਾਓਮਾਜਰਾ, ਜਗਤਾਰ ਸਿੰਘ ਚਾਓਮਾਜਰਾ ਵੀ ਹਾਜ਼ਰ ਸਨ।