ਮੋਹਾਲੀ : ਮੋਹਾਲੀ ਵਿੱਚ ਅੱਜ 749 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ ਅਤੇ 585 ਮਰੀਜ਼ਾਂ ਨੇ ਕਰੋਨਾ ਦਾ ਲਾਗ ਤੋਂ ਨਿਜ਼ਾਤ ਪਾਈ ਹੈ ਅਤੇ 11 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਗਿਰੀਸ਼ ਦਿਆਲਨ ਨੇ ਕਰੋਨਾ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੋਹਾਲੀ ਵਿੱਚ ਅੱਜ 585 ਮਰੀਜ਼ ਠੀਕ ਹੋਏ ਹਨ ਅਤੇ 749 ਨਵੇਂ ਮਾਮਲੇ ਮਿਲੇ ਹਨ ਜਦਕਿ 11 ਮਰੀਜ਼ਾਂ ਨੇ ਕਰੋਨਾ ਕਾਰਨ ਦਮ ਤੋੜਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅੱਜ ਢਕੌਲੀ ਤੋਂ ਸੱਭ ਤੋਂ ਵੱਧ ਮਰੀਜ਼ 291 ਕਰੋਨਾ ਦੀ ਲਾਗ ਤੋਂ ਪ੍ਰਭਾਵਿਤ ਸਾਹਮਣੇ ਆਏ ਹਨ ਜਦਕਿ ਡੇਰਾ ਬੰਸੀ ਤੋਂ 87, ਲਾਲੜੂ ਤੋਂ 16, ਬੂਥਗੜ੍ਹ ਤੋਂ 7, ਘੜੂੰਆਂ ਤੋਂ 27, ਖਰੜ ਤੋਂ 84, ਕੁਰਾਲੀ ਤੋਂ 14 ਬਨੂੜ ਤੋਂ 5, ਮੋਹਾਲੀ ਤੋਂ 218 ਮਾਮਲੇ ਸਾਹਮਣੇ ਆਏ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 42611 ਦੇ ਮਾਮਲੇ ਮਿਲੇ ਹਨ ਅਤੇ 33904 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 8151 ਮਾਮਲੇ ਐਕਵਿਟ ਹਨ ਜਦਕਿ ਕੁੱਲ 556 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।