ਪਟਿਆਲਾ ਵਿਚ 438 ਦੇ ਕਰੀਬ ਸੱਜਰੇ ਕਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪਾਜ਼ੇਟਿਵ ਮਾਮਲੇ 30016 ਹੋ ਗਏ ਹਨ। ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਦੇ 353 ਦੇ ਕਰੀਬ ਕੋਵਿਡ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 25866 ਹੋ ਗਈ ਹੈ। ਡਾ. ਸਤਿੰਦਰ ਸਿੰਘ ਅਨੁਸਾਰ ਇਸ ਸਮੇਂ ਜ਼ਿਲ੍ਰੇ ਵਿਚ 3443 ਮਾਮਲੇ ਐਕਟਿਵ ਹਨ ਅਤੇ 712 ਮੌਤਾਂ ਹੋ ਚੁੱਕੀਆਂ ਹਨ।