ਘਰਾਂ ਵਿੱਚ ਇਕਾਂਤਵਾਸ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਥਿਤੀ 'ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਇਨਟਰੈਕਟਿਵ ਵੁਆਇਸ ਰਿਸਪੌਂਸ (ਆਈ.ਵੀ.ਆਰ.) ਕਾਲ ਪ੍ਰਣਾਲੀ ਰਾਹੀਂ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਘਰਾਂ ਵਿੱਚ ਇਕਾਂਵਾਸ ਮਰੀਜ਼ਾਂ ਰੋਜ਼ਾਨਾਂ ਇੱਕ ਵਾਰ ਕਾਲਜ਼ ਹੁੰਦੀਆਂ ਹਨ। 20 ਮਈ ਤੱਕ ਜ਼ਿਲ੍ਹੇ ਵਿੱਚ 6,879 ਮਰੀਜ਼ ਇਕਾਂਤਵਾਸ ਸਨ, ਜਿਨ੍ਹਾਂ ਨਾਲ ਇਸ ਕਾਲ ਪ੍ਰਣਾਲੀ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਰਾਬਤਾ ਕਾਇਮ ਹੈ।