ਈ-ਗਵਰਨੈਂਸ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਇੱਕ ਹੋਰ ਕਿਸਾਨ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਕਿਸਾਨਾਂ ਲਈ ਡਿਜੀ-ਲਾਕਰ ਦੀ ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਸੂਬੇ ਵਿੱਚ ਹੁਣ ਕਿਸਾਨਾਂ ਕੋਲ ਆਪਣੇ ਜੇ-ਫਾਰਮ ਦੀਆਂ ਡਿਜੀਟਲ ਕਾਪੀਆਂ ਦਾ ਪ੍ਰਿਟ ਲੈਣ ਜਾਂ ਡਾਊਨਲੋਡ ਕਰਨ ਦੀ ਖੁੱਲ੍ਹ ਹੋਵੇਗੀ ਕਿਉਂਕਿ ਪੰਜਾਬ ਮੰਡੀ ਬੋਰਡ ਨੇ ਕਣਕ ਦੇ ਖਰੀਦ ਸੀਜ਼ਨ-2021 ਸੀਜ਼ਨ ਤੋਂ ਜੇ-ਫਾਰਮ ਦਾ ਇਲੈਕਟ੍ਰਾਨਿਕ ਫਾਰਮੈਟ ਉਪਲਬਧ ਕਰਵਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਇਹ ਕਦਮ