Friday, November 22, 2024

Republicdaynews

ਨਗਰ ਨਿਗਮ ਪਟਿਆਲਾ ਵਿਖੇ ਗਣਤੰਤਰ ਦਿਵਸ ਮਨਾਇਆ

ਅੱਜ ਮਿਤੀ 26/01/2024 ਨੂੰ ਸਵੀਪਰ ਯੂਨੀਅਨ ਦੇ ਸਾਬਕਾ ਪ੍ਰਧਾਨ ਵੀਰ ਬਿੰਨੀ ਸਹੋਤਾ ਜੀ ਅਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ ਸਰੂਪ ਦਫਤਰ ਨਗਰ ਨਿਗਮ ਪਟਿਆਲਾ ਵਿਖੇ ਫੁੱਲਾਂ ਦੇ ਹਾਰ ਅਤੇ ਲੱਡੂ ਭੇਟ ਕਰਕੇ ਸੰਵਿਧਾਨ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ 

ਅਦਾਰਿਆਂ ਦੇ ਬਿਹਤਰ ਸੰਚਾਲਨ ਲਈ ਨਿਰਧਾਰਿਤ ਨੇਮਾਂ ਦੀ ਬਹੁਤ ਜ਼ਿੰਮੇਵਾਰੀ ਨਾਲ਼ ਪਾਲਣਾ ਕਰਨੀ ਜ਼ਰੂਰੀ : ਪ੍ਰੋ. ਅਰਵਿੰਦ

ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿਖੇ ਤਿਰੰਗਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ

ਸਿਹਤ ਵਰਕਰਾਂ ਨੂੰ ਡੀ ਵਾਰਮਿੰਗ, ਅਨੀਮੀਆ ਅਤੇ ਸਾਂਸ ਪ੍ਰੋਗਰਾਮ ਸਬੰਧੀ ਦਿੱਤੀ ਸਿਖਲਾਈ

ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾਂ ਦੇ ਤੁਰੰਤ ਇਲਾਜ ਲਈ ‘ਸਾਂਸ’ (ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਜਿਲੇ ਵਿੱਚ ਕੰਮ ਕਰਦੀਆਂ ਸਮੂਹ ਮਲਟੀ ਪਰਪਜ ਹੈਲਥ ਵਰਕਰ ਫੀਮੇਲ ਨੂੰ  ਟ੍ਰੇਨਿੰਗ ਕਰਵਾਈ ਗਈ। 

ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਇਆ ਜਾਵੇਗਾ ਗਣਤੰਤਰ ਦਿਵਸ ਦਾ ਜਿ਼ਲ੍ਹਾ ਪੱਧਰੀ ਸਮਾਗਮ: ਏ.ਡੀ.ਸੀ.

ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਬੱਚਤ ਭਵਨ ਵਿਖੇ ਗਣਤੰਤਰ ਦਿਵਸ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਇਆ ਜਾਵੇਗਾ