ਕੁਝ ਥਾਵਾਂ ਨਾਲ ਮਨੁੱਖ ਦਾ ਪਿਆਰ ਸਦੀਵੀ ਬਣਿਆ ਰਹਿੰਦਾ ਹੈ। ਖਾਸ ਤੌਰ 'ਤੇ ਬਚਪਨ ਦੀਆਂ ਯਾਦਾਂ ਅਤੇ ਥਾਵਾਂ ਨਾਲ। ਅਜਿਹੀ ਹੀ ਇੱਕ ਥਾਂ , ਇੱਕ ਯਾਦ ਜੋ ਮੇਰੇ ਚੇਤਿਆਂ 'ਚ ਅੱਜ ਵੀ ਵਸੀ ਹੈ , ਉਹ ਹੈ : ਮੇਰੇ ਪਿੰਡ ਸੱਧੇਵਾਲ ਦਾ ਟੋਭਾ। ਦੋਸਤੋ ! ਪਿੰਡ ਵਿੱਚ ਹੋਰ ਥਾਵਾਂ ਦੇ ਨਾਲ - ਨਾਲ ਪਿੰਡ ਦਾ ਟੋਭਾ ਵੀ ਸਾਡੇ ਬਚਪਨ ਦੇ ਸਮਿਆਂ 'ਚ ਕਦੇ ਭਾਈਚਾਰਕ ਸਾਂਝ , ਸ਼ਾਂਤੀ , ਸਕੂਨ , ਖੁੱਲ੍ਹ - ਦਿਲੀ ਤੇ ਬਚਪਨ ਦੀਆਂ ਯਾਦਾਂ , ਮੌਜ - ਮਸਤੀਆਂ ਤੇ ਅਣਭੋਲ ਅਠਖੇਲੀਆਂ ਦਾ ਅਨਮੋਲ ਪ੍ਰਤੀਕ ਰਿਹਾ ਹੈ।