ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਵਿੱਚ ਤੀਸਰੀ ਮਦਰ - ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ ਧਰਮਾਣੀ ਵਲੋਂ ਵੱਖ - ਵੱਖ ਤਰ੍ਹਾਂ ਦੀਆਂ ਗਤੀਵਿਧੀਆਂ , ਸਵਾਗਤ ਗਤੀਵਿਧੀ ਆਦਿ ਹਾਜ਼ਰ ਮਾਤਾਵਾਂ ਨੂੰ ਕਰਵਾਈਆਂ ਗਈਆਂ ਅਤੇ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਇਹਨਾਂ ਛੋਟੀਆਂ - ਛੋਟੀਆਂ ਪਰ ਬੱਚਿਆਂ ਲਈ ਬਹੁਤ ਲਾਹੇਵੰਦ ਤੇ ਪ੍ਰਭਾਵਸ਼ਾਲੀ ਗਤੀਵਧੀਆਂ ਬਾਰੇ ਬੱਚਿਆਂ ਦੀਆਂ ਮਾਤਾਵਾਂ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਮੈਡਮ ਰਜਨੀ ਧਰਮਾਣੀ ਨੇ ਜਮਾਤ ਪਹਿਲੀ , ਦੂਸਰੀ ਜਮਾਤ , ਐਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਦੇ ਅਧਿਕਾਰਾਂ , ਬੱਚਿਆਂ ਦੀ ਸੁਰੱਖਿਆ ਤੇ ਵਿਕਾਸ , ਪੋਸਕੋ ਐਕਟ , ਬੱਚਿਆਂ ਦੇ ਪ੍ਰੋਗਰਾਮਾਂ , ਚਾਇਲਡ ਕੇਅਰ ਨੰਬਰ 1098 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਕੂਲ ਵਿੱਚ ਪੜ੍ਹਦੇ ਸਮੁੱਚੇ ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਪੂਰਨ ਵਿਸ਼ਵਾਸ ਵੀ ਦਿਵਾਇਆ। ਇਸ ਮੌਕੇ ਹਾਜ਼ਰ ਹੋਈਆਂ ਸਮੂਹ ਮਾਤਾਵਾਂ ਵੱਲੋਂ ਸਮੁੱਚੇ ਸਟਾਫ ਦੀ ਵਧੀਆ ਕਾਰਗੁਜ਼ਾਰੀ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਗਈ ਅਤੇ ਪ੍ਰਸ਼ੰਸਾ ਵੀ ਕੀਤੀ ਗਈ। ਇਸ ਮੌਕੇ ਸਕੂਲ ਮੁੱਖੀ ਮੈਡਮ ਰਜਨੀ ਧਰਮਾਣੀ , ਮੈਡਮ ਸ਼ਿਵਾਨੀ ਰਾਣਾ , ਆਸ਼ਾ ਦੇਵੀ , ਸਮੂਹ ਸਕੂਲ ਸਟਾਫ਼ , ਬੱਚਿਆਂ ਦੀਆਂ ਮਾਤਾਵਾਂ ਤੇ ਹੋਰ ਪਤਵੰਤੇ ਸੱਜਣ ਵੀ ਮੌਕੇ 'ਤੇ ਹਾਜ਼ਰ ਸਨ।