ਮਸ਼ਹੂਰ ਗ਼ਜ਼ਲਗੋ ਪਿੰ੍ਰਸੀਪਲ ਸੁਲੱਖਣ ਮੀਤ ਸਦੀਵੀ ਵਿਛੋੜਾ ਦੇ ਗਏ ਹਨ। ਉਹ 15.05.1938 ਨੂੰ ਮਿੰਟਗੁਮਰੀ ਪਾਕਿਸਤਾਨ ਵਿਖੇ ਜਨਮੇ ਸਨ ਅਤੇ ਦੇਸ਼ ਦੀ ਵੰਡ ਉਪਰੰਤ ਸੰਗਰੂਰ ਵਿਖੇ ਰਹਿਣ ਲੱਗੇ। ਉਹ ਸਾਰੀ ਉਮਰ ਅਧਿਆਪਨ ਕਾਰਜ ਅਤੇ ਸਾਹਿਤ ਸਿਰਜਣਾ ਨਾਲ ਜੁੜੇ ਰਹੇ ਅਤੇ ਸ਼ਹੀਦ ਊਦਮ ਸਿੰਘ ਕਾਲਜ, ਸੁਨਾਮ ਤੋਂ ਬਤੌਰ ਪਿੰ੍ਰਸੀਪਲ ਸੇਵਾ ਮੁਕਤ ਹੋਏ।