ਮੋਗਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਗੁਰੂ ਰਵਿਦਾਸ ਧਾਰਮਿਕ ਕਮੇਟੀਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਦਾ ਸਿਟੀ ਰੋਡ ਵਿਖੇ ਪਹੁੰਚਣ ਤੇ ਵਾਲਮੀਕ ਆਸ਼ਰਮ ਮੋਗਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਸ ਵਿੱਚ ਵਾਲਮੀਕ ਆਸ਼ਰਮ ਦੇ ਮੁੱਖ ਸੰਚਾਲਕ ਸੇਵਕ ਵਿਜੇ ਸ਼ੈਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਸ਼ਰਮ ਦੇ ਯੂਥ ਪ੍ਰਧਾਨ ਸਾਹਿਲ ਖਰਾਲੀਆ ਨੇ ਦੱਸਿਆ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੇ ਗਏ ਨਗਰ ਕੀਰਤਨ ਦਾ ਇੱਥੇ ਨਿੱਘਾ ਸਵਾਗਤ ਕੀਤਾ ਗਿਆ ਹੈ ਲੰਗਰ ਵੀ ਲਗਾਇਆ ਗਿਆ ਹੈ ਜਿਸ ਵਿੱਚ ਸਮੂਹ ਵਾਲਮੀਕ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਰਬੰਸ ਸਾਗਰ ਸੀਨੀਅਰ ਆਗੂ, ਹਰੀ ਰਾਮ ਸਾਬਕਾ ਐਮਸੀ, ਵਿਸ਼ਾਲ ਚਾਵਰੀਆ ਵਾਈਸ ਪ੍ਰਧਾਨ ਯੂਥ, ਅਜੇ ਚਾਵਰੀਆ ਮੀਡੀਆ ਇੰਚਾਰਜ,ਵਿਜੇ ਪ੍ਰਧਾਨ, ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਦਾਨਵ ਜੀ , ਆਸ਼ੂ ਚੈਅਰਮੈਨ ਸੀਨੀਅਰ ਆਗੂ ਸੰਜੇ ਜੀ , ਸੁਮਿਤ ਵਿਸ਼ਾਲ ਰੋਹਨ ਅਨਮੋਲ ਸਮੂਹ ਮੈਂਬਰ ਹਾਜ਼ਰ ਸੀ।