ਮੋਗਾ : ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਰੈਡ ਕਰਾਸ ਡੇ ਕੇਅਰ ਸੈਂਟਰ ਪ੍ਰਬੰਧਕੀ ਕੰਪਲੈਕਸ ਵਿਚ ਜਰਨਲ ਬਾਡੀ ਦੀ ਮੀਟਿੰਗ ਕੌਂਸਲ ਦੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਵਿਚ ਕੀਤੀ। ਮੀਟਿੰਗ ਵਿੱਚ ਸੀਨੀਅਰ ਸਿਟੀਜਨ ਕੌਂਸਲ ਨੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਪੈਨਸ਼ਨਰਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਸੀਨੀਅਰ ਸਿਟੀਜ਼ਨ ਕੌਂਸਲ ਨੇ ਸ਼੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਸਰਦਾਰੀ ਲਾਲ ਕਾਮਰਾ ਨੇ ਸਰਕਾਰ ਤੋਂ ਬਜ਼ੁਰਗਾਂ ਦੀ ਭਲਾਈ ਲਈ ਬਜ਼ੁਰਗ ਭਲਾਈ ਐਕਟ 2007 ਅਨੁਸਾਰ ਮਦਦ ਦੀ ਮੰਗ ਵੀ ਕੀਤੀ। ਮੈਂਬਰ ਹਰਬੰਸ ਕੌਰ ਨੇ ਹੋਰ ਇਸਤਰੀ ਮੈਂਬਰ ਸ਼ਾਮਲ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਮੈਂਬਰ ਆਪਣੀਆਂ ਪਤਨੀਆਂ ਨੂੰ ਵੀ ਮੀਟਿੰਗ ਵਿਚ ਲਿਆਉਣ। ਬਿਮਾਰ ਮੈਂਬਰਾਂ ਦੀ ਮਿਜਾਜਪੁਰਸ਼ੀ ਲਈ ਘਰ ਘਰ ਜਾ ਕੇ ਮਦਦ ਕਰਨ ਦੀ ਵੀ ਗੱਲ ਕੀਤੀ ਗਈ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਡੇ ਕੇਅਰ ਸੈਂਟਰ ਵਿਚ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦੋ-ਦੋ ਮੈਂਬਰਾਂ ਦੀ ਦੋ ਘੰਟੇ ਲਈ (10 ਵਜੇ ਤੋਂ 12 ਵਜੇ ਤੱਕ) ਡਿਊਟੀ ਲਗਾਈ ਜਾਵੇ। ਇਸ ਮੌਕੇ ਗੁਰਦਰਸ਼ਨ ਸਿੰਘ ਸੋਢੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਗੁਰਚਰਨ ਸਿੰਘ, ਜਗਦੀਪ ਸਿੰਘ ਢਿੱਲੋਂ, ਨਿਰੰਜਨ ਸਿੰਘ,ਪ੍ਰੇਮ ਕੁਮਾਰ,ਕੁਲਦੀਪ ਰਾਏ ਅਰੋੜਾ, ਇੰਦਰਜੀਤ ਸਿੰਘ,ਇਕਬਾਲ ਸਿੰਘ ਲੋਹਾਮ,ਅਜੈ ਮਿੱਤਲ, ਪ੍ਰਿੰਸੀਪਲ ਗੁਰਬੀਰ ਸਿੰਘ ਜੱਸਲ, ਜੋਗਿੰਦਰ ਸਿੰਘ ਲੋਹਾਮ, ਜਗਦੀਪ ਸਿੰਘ, ਅਜੈ ਕੁਮਾਰ ਤਿਆਗੀ, ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਦਲਜੀਤ ਸਿੰਘ ਭੁੱਲਰ, ਸੁਰੇਸ਼ ਕੁਮਾਰ, ਜੁਗਰਾਜ ਸਿੰਘ ਨੇ ਸੀਨੀਅਰ ਸਿਟੀਜਨ ਕੌਂਸਲ ਦੇ ਸੁਧਾਰ, ਮਜ਼ਬੂਤੀ ਅਤੇ ਮੈਬਰਾਂ ਦੀ ਭਲਾਈ ਕਰਨ ਲਈ ਸੁਝਾਅ ਦਿੱਤੇ। ਮੀਟਿੰਗ ਦੀ ਕਾਰਵਾਈ ਦਰਬਾਰ ਸਿੰਘ ਗਿੱਲ ਨੇ ਚਲਾਈ। ਕੌਂਸਲ ਮੈਂਬਰਾਂ ਨੇ ਦੋ ਮਿੰਟ ਮੋਨ ਧਾਰ ਕੇ ਵਿਛੋੜਾ ਦੇ ਗਏ ਦਵਿੰਦਰ ਕੁਮਾਰ ਗੁਪਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ।