ਸੰਦੌੜ : ਸ਼੍ਰੋਮਣੀ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰੇ ਛੱਤਰ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੂਲਾ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ। ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਕਲਿਆਣ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਪ੍ਰਧਾਨ ਸਰਦਾਰ ਅਮਰ ਸਿੰਘ ਦੁਕਨਦਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਸਾਲ ਨਗਰ ਕੀਰਤਨ ਵੀ ਸਜਾਇਆ ਗਿਆ ਜਿਸ ਵਿੱਚ ਸਾਰੇ ਹੀ ਨਗਰ ਨਿਵਾਸੀਆ ਵਲੋਂ ਨੰਗਰ ਕੀਰਤਨ ਦੀ ਰੋਣਕਾਂ ਸਜਾਇਆ ਤੇ ਆਪਣੀਆ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਭਰੀ । ਨਗਰ ਕੀਰਤਨ ਦੌਰਾਨ ਹੈਂਡ ਗ੍ਰੰਥੀ ਬਾਬਾ ਪ੍ਰੇਮ ਸਿੰਘ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਂ ਇੰਟਰਨੈਸ਼ਨਲ ਢਾਡੀ ਜੱਥਾ ਲੁਧਿਆਣੇ ਜੱਥਿਆ ਵੱਲੋਂ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਿਆ ਗਿਆ। ਤਕਰੀਬਨ ਨਗਰ ਦੇ ਹਰ ਪੜਾਵਾਂ ਫਲ ਫਰੂਟ,ਚਾਹ ਤੇ ਰਛਿਆ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਜਿਜ ਵਿਚ ਕਲਿਆਣ ਮੇਨ ਚੌਕ ਵਿਖੇ ਗਏ। ਇਸ ਮੌਕੇ ਸੇਵਾਦਾਰਾਂ ਤੇ ਬੀਬੀਆ ਵੱਲੋਂ ਕੀਤਰਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਪ੍ਰਧਾਨ ਅਮਰ ਸਿੰਘ, ਸਟੇਜ ਸੈਕਟਰੀ ਸੁਖਦੇਵ ਸਿੰਘ ਸਾਬਕਾ ਸਰਪੰਚ, ਨੇ ਨਵਾਈ , ਜਗਸੀਰ ਸਿੰਘ ਸੈਕਟਰੀ, ਸੱਤਪਾਲ ਸਿੰਘ ਸੱਤੂ , ਅਵਤਾਰ ਸਿੰਘ ਮਾੜਾ, ਪਿਆਰਾਂ ਸਿੰਘ , ਸਤਗੁਰ ਸਿੰਘ ,, ਹੈੱਡ ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਪੱਤਰਕਾਰ ਤਰਸੇਮ ਸਿੰਘ ਕਲਿਆਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤਾਂ ਗੁਰੂ ਘਰ ਨੂੰ ਬਹੁਤ ਢੇਰ ਸਾਰਾ ਸਂਜੋਗ ਦਿੰਦਿਆਂ ਆ ਰਹੀਆਂ ਹਨ । ਬੈਂਡ ਮਾਸਟਰ ਪਾਰਟੀ ਕਲਿਆਣ ਨੇ ਅਤੇ ਗਤਕਾ ਪਾਰਟੀ ਜਿਤਵਾਲ ਨੇ ਵੀ ਕਰਤੱਵ ਜ਼ੋਰ ਵਿਖਾਏ ।ਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮ ਤੱਕ ਹਾਜ਼ਰ ਸਨ।