ਮੋਗਾ : ਐੱਸ.ਡੀ. ਕਾਲਜ ਫਾਰ ਵੋਮੈਨ ਵਿਖੇ ਰੈੱਡ ਰਿਬਨ ਕਲੱਬ ਅਤੇ ਬੱਡੀਜ਼ ਗਰੁੱਪ ਵੱਲੋਂ ਨਸ਼ੇ ਅਤੇ ਏਡਜ਼ ਦੇ ਖਤਰਿਆਂ ਪ੍ਰਤੀ ਵਿਦਿਆਰਥੀਆ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਪ੍ਰਤੀਯੋਗਤਾ , ਜਾਗਰੂਕਤਾ ਲੈਕਚਰ ਅਤੇ ਨੁੱਕੜ ਨਾਟਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਰੈੱਡ ਰਿਬਨ ਕਲੱਬ ਅਤੇ ਬੱਡੀਜ਼ ਗਰੁੱਪ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ੇ ਤੋਂ ਆਦੀ ਨੌਜਵਾਨ ਵਰਗ ਲਈ ਅਤੇ ਏਡਜ਼ ਪੀੜਤ ਵਿਅਕਤੀ ਨੂੰ ਆਤਮ ਸਨਮਾਨ ਨਾਲ ਜੀਉਣ ਲਈ ਜਾਗਰੂਕਤਾ ਜ਼ਰੂਰੀ ਹੈ। ਮੈਡਮ ਅਮਰਜੋਤ ਕੌਰ ਨੇ ਏਡਜ ਦੇ ਵਿਸ਼ੇ ਤਹਿਤ ਵਿਸਥਾਰ ਸਹਿਤ ਲੈਕਚਰ ਦਿੱਤਾ। ਮੁਖ ਵਕਤਾ ਨੇ ਏਡਜ਼ ਦੇ ਲੱਛਣਾ ਜਿਵੇ ਥਕਾਵਟ, ਮਾਨਸਿਕ ਤਣਾਅ, ਭਾਰ ਘਟਣਾ,ਵਾਰ ਵਾਰ ਬੁਖਾਰ, ਜੋੜਾਂ ਵਿਚ ਦਰਦ ਆਦਿ ਦਾ ਜਿਕਰ ਕੀਤਾ ਅਤੇ ਸਰਕਾਰੀ ਪੱਧਰ ਦੇ ਯਤਨਾਂ ਜਿਵੇਂ ਟੈਸਟਿੰਗ, ਕੌਂਸਲਿੰਗ, ਮੁਫਤ ਦਵਾਈਆਂ ਆਦਿ ਬਾਰੇ ਦੱਸਿਆ। ਏਡਜ਼ ਅਤੇ ਨਸ਼ੇ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਪਹਿਲਾ ਸਥਾਨ ਮਿਸ ਏਕਮਜੋਤ ਕੌਰ (ਬੀ.ਵਾੱਕ ਫੂਡ ਪ੍ਰੋਸੈਸਿੰਗ ਐਡ ਕੁਆਲਿਟੀ ਮੈਨੇਜਮੈਂਟ) ਨੇ, ਦੂਸਰਾ ਸਥਾਨ ਮਿਸ ਖੁਸ਼ਪ੍ਰੀਤ,ਵੰਸ਼ਿਕਾ ਨੇ ਅਤੇ ਤੀਸਰਾ ਸਥਾਨ ਮਿਸ ਊਸ਼ਾ ਨੇ ਹਾਸਿਲ ਕੀਤਾ। ਈਪਟਾ ਥੀਏਟਰ, ਮੋਗਾ ਨੇ ਨਸ਼ਿਆ ਦੇ ਖਿਲਾਫ ਸੁਲਗਦੀ ਧਰਤੀ ਸਿਰਲੇਖ ਤਹਿਤ ਨੁੱਕੜ ਨਾਟਕ ਖੇਡਿਆ ਤੇ ਵਿਦਿਆਰਥੀਆਂ ਨੂੰ ਨਸ਼ੇ ਦੀ ਬੁਰੀ ਆਦਤ ਵਿਰੁੱਧ ਜਾਗਰੂਕ ਕੀਤਾ। ਇਹ ਨਾਟਕ ਈਪਟਾ ਥੀਏਟਰ ( ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ ), ਮੋਗਾ ਦੇ ਅਦਾਕਾਰਾ ਹਰਵਿੰਦਰ ਸਿੰਘ, ਮਿਸ ਸੁਖਦੀਪ ਕੌਰ, ਅਨਮੋਲ ਸਿੰਘ, ਸਨਪ੍ਰੀਤ ਸਿੰਘ ਦੁਆਰਾ ਖੇਡਿਆ ਗਿਆ। ਸਾਰੀਆਂ ਗਤੀਵਿਧੀਆ ਦਾ ਆਯੋਜਨ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਬਲਜੀਤ ਕੌਰ ਅਤੇ ਬੱਡੀਜ਼ ਗਰੁੱਪ ਦੇ ਇੰਚਾਰਜ ਡਾ ਪਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਕੀਤੀਆ ਗਈਆਂ।