ਮਾਲੇਰਕੋਟਲਾ : ਸਥਾਨਕ ਕੂਕਿਆਂ ਵਾਲੇ ਕਲਰ ਦੇ ਵਿਸ਼ਾਲ ਗਰਾਊਂਡ ਵਿਖੇ ਲੁਹਾਰ ਬਿਰਾਦਰੀ ਮਾਲੇਰਕੋਟਲਾ ਵੱਲੋਂ (ਪੀ.ਐਲ.ਪੀ.ਐਲ) ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ 08 ਟੀਮਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸੇ ਦੌਰਾਨ ਖੇਡੇ ਗਏ ਪਹਿਲੇ ਸੈਮੀਫਾਇਨਲ 'ਚ ਸੁਹੇਲ ਪਠਾਨ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਫੈਜ਼ਾਨ ਖਿਲਜੀ ਦੀ ਟੀਮ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ। ਦੂਜੇ ਸੈਮੀਫਾਇਨਲ 'ਚ ਆਰਿਫ ਕਪੂਰ ਦੀ ਟੀਮ ਨੇ ਸਈਦ ਖਿਲਜੀ ਦੀ ਟੀਮ ਨੂੰ ਹਰਾ ਕੇ ਫਾਈਨਲ ਖੇਡਣ ਲਈ ਰਾਹ ਪੱਧਰਾ ਕੀਤਾ। ਫਾਈਨਲ ਮੈਚ ਵਿੱਚ ਪਹਿਲਾਂ ਬੈਟਿੰਗ ਕਰਦਿਆਂ ਆਰਿਫ ਕਪੂਰ ਦੀ ਟੀਮ ਦੇ ਖਿਡਾਰੀਆਂ ਵੱਲੋਂ 87 ਦੌੜਾ ਬਣਾਈਆ, ਜਦਕਿ ਇਸ ਦੇ ਜਵਾਬ 'ਚ ਸੁਹੇਲ ਪਠਾਨ ਦੀ ਟੀਮ ਸਿਰਫ 77 ਦੌੜਾ ਉੱਤੇ ਹੀ ਆਲ ਆਊਟ ਹੋ ਗਈ ਤੇ ਆਰਿਫ ਕਪੂਰ ਦੀ ਟੀਮ ਨੇ ਫਾਇਨਲ ਜਿੱਤਿਆ ਤੇ ਪੀ.ਐਲ.ਪੀ.ਐਲ ਕ੍ਰਿਕਟ ਚੈਂਪੀਅਨਸ਼ਿੱਪ ਦੀ ਜੇਤੂ ਟਰਾਫੀ ਅਤੇ ਨਕਦ ਇਨਾਮ 'ਤੇ ਆਪਣਾ ਕਬਜ਼ਾ ਕੀਤਾ। ਟੂਰਨਾਮੈਂਟ ਦੌਰਾਨ ਇਮਰਾਨ ਖਿਲਜ਼ੀ ਨੂੰ ਮੈਨ ਆਫ ਦਾ ਸੀਰੀਜ਼, ਆਰਿਫ ਕਪੂਰ ਨੂੰ ਮੈਨ ਆਫ ਦਾ ਮੈਚ ਤੇ ਬੈਸਟ ਬਾਲਰ ਤੇ ਇਬਰਾਰ ਚੌਹਾਨ ਨੂੰ ਬੈਸਟ ਫਿਲਡਰ ਐਲਾਨਿਆ ਗਿਆ।ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਾਜ਼ੀ ਮੁਹੰਮਦ ਮੁਸ਼ਤਾਕ, ਮਨਜ਼ੂਰ ਚੌਹਾਨ ਤੇ ਜ਼ਹੀਰ ਅਖਤਰ ਨੇ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਦਿਆਂ ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ, ਉਥੇ ਹੀ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਟੂਰਨਾਮੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਦਿਆਂ ਉਨ੍ਹਾਂ ਅੰਦਰ ਹੋਰ ਉਤਸ਼ਾਹ ਤੇ ਊਰਜਾ ਪੈਦਾ ਕਰਨਾ ਹੈ। ਇਸ ਮੌਕੇ ਜੇਤੂ ਟੀਮ ਨੂੰ 5100 ਰੁਪਏ ਤੇ ਵੱਡਾ ਕੱਪ, ਉਪ ਜੇਤੂ ਟੀਮ ਨੂੰ 2100 ਰੁਪਏ ਤੇ ਵੱਡਾ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ 'ਚ ਮੈਨ ਆਫ ਦਾ ਸੀਰੀਜ਼ ਇਮਰਾਨ ਖਿਲਜ਼ੀ, ਮੈਨ ਆਫ ਦਾ ਮੈਚ ਤੇ ਬੈਸਟ ਬਾਲਰ ਆਰਿਫ ਕਪੂਰ ਤੇ ਬੈਸਟ ਫਿਲਡਰ ਇਬਰਾਰ ਚੌਹਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕਾਂ ਅਬਦੁਲ ਅਜ਼ੀਜ਼ ਚੌਹਾਨ, ਸਾਜਿਦ ਖਿਲਜੀ, ਜਾਵੇਦ ਚੌਹਾਨ, ਸਾਲਿਮ ਖਿਲਜੀ, ਸਾਦਿਕ ਪਠਾਨ, ਸਈਦ ਚੌਹਾਨ, ਜਾਹਿਦ ਖਿਲਜੀ ਆਦਿ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਹਿਮਾਨਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਦੀ ਕਾਰਵਾਈ ਮੁਹੰਮਦ ਸਿਕੰਦਰ ਖਿਲਜੀ ਤੇ ਮੁਹੰਮਦ ਅਮਜ਼ਦ ਖਿਲਜੀ ਵੱਲੋਂ ਬਾਖੂਬੀ ਨਿਭਾਈ ਗਈ।