ਸੰਦੌੜ : ਪਿੰਡ ਦਲੇਲਗੜ ਵਿਖੇ ਨਵ-ਚੇਤਨਾ ਵੈਲਫ਼ੇਅਰ ਯੂਥ ਕਲੱਬ(ਰਜਿ:)ਵੱਲੋਂ ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਮੁੱਚੇ ਸਹਿਯੋਗ ਨਾਲ ਬਲੱਡ ਬੈਂਕ ਇੰਚਾਰਜ਼ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਮੈਡਮ ਜੋਤੀ ਕਪੂਰ ਤੇ ਉਹਨਾਂ ਦੀ ਟੀਮ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦਲੇਲਗੜ ਵਿਖੇ ਚੌਥਾ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਕਲੱਬ ਦੇ ਪ੍ਰਧਾਨ ਨਦੀਮ ਮੁਹੰਮਦ ਅਤੇ ਪ੍ਰੈਸ ਸਕੱਤਰ ਮੁਹੰਮਦ ਅਨਵਰ ਅੰਬੂ ਤੇ ਪੰਚ ਮਜ਼ੀਦ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਨੋਟ ਰਾਹੀਂ ਕੀਤੀ ਗਈ ਅਤੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਐਨ. ਆਰ. ਆਈ. ਸ੍ਰ. ਗੁਰਮੇਲ ਸਿੰਘ ਹਥਨ ਯੂ. ਐੱਸ. ਏ ਅਤੇ ਮੁਹੰਮਦ ਰਸ਼ੀਦ ਪਟਵਾਰੀ ਵੱਲੋਂ ਆਪਣੇ ਕਰ- ਕਮਲਾਂ ਨਾਲ ਕੀਤਾ ਗਿਆ ਤੇ ਖ਼ੂਨਦਾਨ ਕਰਕੇ ਵੀ ਕੈਂਪ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਲੈੰਗੂਏਜ਼ ਅਤੇ ਇਮੀਗ੍ਰੇਸ਼ਨ ਵੰਡਰ ਸਟੋਨ ਧੂਰੀ ਦੇ ਐਮ. ਡੀ. ਲਾਲੀ ਅਤੇ ਲਿਆਕਤ ਅਲੀ ਨੇ ਵਿਸ਼ੇਸ਼ ਤੌਰ ਤੇ ਪਹੁੰਚਕੇ ਸ਼ਮੂਲੀਅਤ ਕੀਤੀ ਅਤੇ ਖੂਨਦਾਨੀਆਂ ਦੇ ਮਾਨ ਸਨਮਾਨ ਲਈ ਵੈਲਫ਼ੇਅਰ ਕਲੱਬ ਨੂੰ ਟਰਾਫੀਆਂ ਤੇ ਮੋਮੈਂਟੋਆਂ ਦੀ ਮੱਦਦ ਦੇ ਕੇ ਭਰਪੂਰ ਯੋਗਦਾਨ ਪਾਇਆ। ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ 49 ਯੂਨਿਟ ਆਪਣਾ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਇਕਾਈ ਮਲੇਰਕੋਟਲਾ ਦੇ ਮੈਂਬਰ ਮੇਜਰ ਸਿੰਘ ਸੋਹੀ ਰਿਟਾਇਡ ਲੈਕਚਰਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵ-ਚੇਤਨਾ ਵੈਲਫ਼ੇਅਰ ਯੂਥ ਕਲੱਬ (ਰਜਿ:) ਦੇ ਪ੍ਰਧਾਨ ਨਦੀਮ ਮੁਹੰਮਦ ਅਤੇ ਪ੍ਰੈਸ ਸਕੱਤਰ ਮੁਹੰਮਦ ਅਨਵਰ ਅੰਬੂ ਤੇ ਕਲੱਬ ਦੇ ਸਾਰੇ ਹੀ ਮਿਹਨਤੀ ਮੈਂਬਰਾਂ ਵੱਲੋਂ ਸਮੇਂ-ਸਮੇਂ 'ਤੇ ਸਮਾਜਿਕ ਤੌਰ ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਹੁਤ ਹੀ ਸ਼ਲਾਘਾਯੋਗ ਹਨ, ਤੇ ਅੱਜ ਮਹਾਨ ਕਾਰਜ ਖ਼ੂਨਦਾਨ ਕੈਂਪ ਰਾਹੀਂ ਅੱਜ ਦੇ ਦੌਰ ਵਿੱਚ ਜਿੱਥੇ ਫਿਰਕਾਪ੍ਰਸਤੀ ਤੇ ਇੱਕ ਦੂਜੇ ਵਿੱਚ ਨਫ਼ਰਤ ਵਾਲੇ ਮਾਹੌਲ ਵਿੱਚ ਵੱਖ-ਵੱਖ ਧਰਮਾਂ ਦੇ ਨੌਜਵਾਨਾਂ ਵੱਲੋਂ ਖ਼ੂਨਦਾਨ ਕਰਨਾ ਆਪਸੀ ਭਾਈਚਾਰਕ ਸਾਂਝ ਨੂੰ ਵੀ ਉਜਾਗਰ ਕਰ ਰਿਹਾ ਹੈ। ਤੇ ਪਤਾ ਨਹੀਂ ਅੱਜ ਦਿੱਤਾ ਜਾ ਰਿਹਾ ਖ਼ੂਨ ਕਿਸ ਮਹਜ਼ਬ ਵੱਲੋਂ ਦਿੱਤਾ ਖ਼ੂਨ ਕਿਸ ਮਹਜ਼ਬ ਦੇ ਮਰੀਜ਼ ਦੀ ਜਾਨ ਬਚਾਉਣ ਵਿੱਚ ਮੱਦਦ ਕਰੇਗਾ। ਕਲੱਬ ਦੇ ਪ੍ਰਧਾਨ ਨਦੀਮ ਮੁਹੰਮਦ ਤੇ ਪ੍ਰੈਸ ਸਕੱਤਰ ਮੁਹੰਮਦ ਅਨਵਰ ਅੰਬੂ ਤੇ ਪੰਚ ਮਜ਼ੀਦ ਨੇ ਕਿਹਾ ਕਿ ਕਲੱਬ ਵੱਲੋੰ ਸਾਰੇ ਕਾਰਜ ਸ਼ਲਾਘਾਯੋਗ ਹਨ ਤੇ ਹਰ ਸਾਲ ਦੀ ਤਰਾਂ ਅੱਜ ਵੀ ਨਵ-ਚੇਤਨਾ ਵੈਲਫ਼ੇਅਰ ਯੂਥ ਕਲੱਬ ਦਲੇਲਗੜ ਵੱਲੋਂ ਚੌਥਾ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਸਾਰੇ ਧਰਮਾਂ ਨੂੰ ਇੱਕ ਜੁੱਟਤਾ ਦੀ ਮਿਸ਼ਾਲ ਪੇਸ਼ ਕਰ ਰਿਹਾ ਹੈ। ਤੇ ਖੂਨਦਾਨੀਆਂ ਨੂੰ ਮੋਮੈਂਟੋ ਵੀ ਦਿੱਤੇ ਗਏ ਤੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਤੇ ਬਲੱਡ ਬੈਂਕ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਇੰਚਾਰਜ਼ ਮੈਡਮ ਜੋਤੀ ਕਪੂਰ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਕਲੱਬ ਦੇ ਮੈਂਬਰਾਂ ਵੱਲੋਂ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਦੁੱਧ ਤੇ ਫਲਾਂ ਦੇ ਲੰਗਰ ਖੂਨਦਾਨੀਆਂ ਲਈ ਅਤੁੱਟ ਵਰਤਾਏ ਗਏ। ਇਸ ਮੌਕੇ ਪੱਤਰਕਾਰ ਜਸਪਾਲ ਸਿੰਘ ਚਹਿਲ ਕੁਠਾਲਾ, ਅਬਦੁਲ ਰਸ਼ੀਦ ਮਾਸਟਰ, ਕਾਲਾ ਨੰਬਰਦਾਰ, ਮੁਹੰਮਦ ਰਮਜ਼ਾਨ, ਮੁਹੰਮਦ ਆਸ਼ਿਫ, ਜਸਪ੍ਰੀਤ ਸਿੰਘ ਜੱਸੀ ਸਿਕੰਦਰਪੁਰਾ, ਜਗਜੀਤ ਸਿੰਘ ਕੁਠਾਲਾ, ਮਨਜਿੰਦਰ ਸਿੰਘ ਪੰਨੂ ਕੁਠਾਲਾ, ਕੁਲਵਿੰਦਰ ਸਿੰਘ ਮਾਹਮਦਪੁਰ,ਸ਼ੁਖਦੀਪ ਸਿੰਘ ਬਦੇਸ਼ਾ,ਅਵਤਾਰ ਸਿੰਘ ਕੁਠਾਲਾ,ਮੁਹੰਮਦ ਮਕਬੂਲ, ਰਿੰਕੂ ਸਿੱਧੂ ,ਬਸ਼ੀਰ ਭੱਟੀ, ਮਜ਼ੀਦ ਜੋਸ਼ੀ ਨੇ ਕੈਂਪ ਵਿੱਚ ਆਯੋਜਨ ਕੀਤਾ।