ਨਗਰ ਨਿਗਮ ਪਟਿਆਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਬਿੰਨੀ ਸਹੋਤਾ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ, ਨਗਰ ਨਿਗਮ ਪਟਿਆਲਾ ਦੀ ਅਗਵਾਈ ਵਿੱਚ ਐਮ. ਐੱਲ. ਏ. ਸ.ਅਜੀਤਪਾਲ ਸਿੰਘ ਕੋਹਲੀ ਜੀ ਨਾਲ ਕੀਤੀ ਗਈ। ਜਿਸ ਵਿੱਚ ਨਗਰ ਨਿਗਮ ਪਟਿਆਲਾ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਅਤੇ ਜਿਹੜੇ ਦਰੋਗੇ ਆਰਜ਼ੀ ਤੌਰ ਤੇ ਡਿਊਟੀਆਂ ਕਰ ਰਹੇ ਹਨ, ਉਨ੍ਹਾਂ ਦਰੋਗਿਆਂ ਦੀਆਂ ਬਣਦੀਆਂ ਤਰੱਕੀਆ ਦਿੱਤੀਆਂ ਜਾਣ। ਇਸ ਮੌਕੇ ਸ਼੍ਰੀ ਅਜੀਤਪਾਲ ਸਿੰਘ ਕੋਹਲੀ, ਐਮ.ਐਲ.ਏ. ਸ਼ਹਿਰੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਦਰੋਗਿਆਂ ਦੀਆਂ ਬਣਦੀਆਂ ਤਰੱਕੀਆਂ ਦੇ ਨਾਲ-ਨਾਲ ਨਗਰ ਨਿਗਮ ਮੁਲਾਜ਼ਮਾਂ ਦੀਆਂ ਬਾਕੀ ਮੰਗਾ ਦੀ ਪੂਰਤੀ ਵੀ ਜਲਦੀ ਹੀ ਕਰ ਦਿੱਤੀ ਜਾਵੇਗੀ। ਇਸ ਮੌਕੇ ਨੇਤਰ ਬਿਡਲਾਨ, ਸੰਜੂ ਕਾਂਗੜਾ, ਮੰਗਤ ਕਲਿਆਣ, ਰਿੰਕੂ ਵੈਦ, ਗੁਰਸੇਵਕ, ਕਮਲਜੀਤ, ਪਰਮਜੀਤ, ਮੋਨੂੰ, ਅਸ਼ੋਕ ਏਕਤਾ, ਸੰਦੀਪ ਗਾਂਗੜ, ਮਿੱਠੂ, ਮਾਨਸੂ ਆਦਿ ਮੌਜੂਦ ਸਨ।