ਫਤਹਿਗੜ੍ਹ ਸਾਹਿਬ : ਪਿੰਡਾ ਵਿੱਚ ਲੋਕਾ ਨੂੰ ਈ ਵੀ ਐਮ ਸੰਬੰਧੀ ਜਾਗਰੂਕ ਕਰਨ ਲਈ 'ਆਪਣੇ ਅੱਖੀ ਆਪਣੀ ਵੋਟ ਦੀ ਤਸਦੀਕ ਕਰੋ' ਮੁਹਿੰਮ ਤਹਿਤ ਈ ਵੀ ਐਮ ਜਾਗਰੂਕਤਾ ਵੈਨਾ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ-2024 ਵਿੱਚ ਵੋਟ ਪਾਉਣ ਦੀ ਪ੍ਰੀਕਿਰਿਆ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ। ਇਹ ਜਾਣਕਾਰੀ ਐਸ ਡੀ ਐਮ ਫਤਿਹਗੜ੍ਹ ਸਾਹਿਬ ਸ੍ਰੀਮਤੀ ਇਸਮਤ ਵਿਜੈ ਸਿੰਘ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਦਿੱਤੇ ਗਏ ਨਾਅਰੇ "ਇਸ ਵਾਰ 70 ਪਾਰ" ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨਾਲ ਸਾਡੇ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਐਸ.ਡੀ.ਐਮ ਨੇ ਹੋਰ ਦੱਸਿਆ ਕਿ ਖੇੜਾ ਬਲਾਕ ਵਿੱਚ ਸ੍ਰੀ ਸੁਧੀਰ ਕੁਮਾਰ ਨੋਡਲ ਅਫਸਰ ਈ ਵੀ ਐਮ ਅਤੇ ਦਵਿੰਦਰ ਕੁਮਾਰ ਨੋਡਲ ਅਫਸਰ ਸਵੀਪ ਟੀਮ, ਨੌਰੰਗ ਸਿੰਘ ਜਿਲ੍ਹਾ ਸੋਸਲ ਮੀਡੀਆਂ ਨੋਡਲ ਅਫਸਰ ਵੱਲੋਂ ਆਮ ਪਬਲਿਕ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਰਿਹਾ ਹੈ। ਇਸ ਮੌਕੇ ਤੇ ਪ੍ਰਦੀਪ ਸਿੰਘ ਸੁਪਰਵਾਇਜਰ, ਗੁਰਜੀਤ ਸਿੰਘ ਬੀ ਐਲ ਓ, ਸਰਵਰਿੰਦਰ ਸਿੰਘ ਬੀ ਐਲ ਓ ਜਸਪਾਲ ਸਿੰਘ, ਕਰਨਵੀਰ ਸਿੰਘ, ਕੁਲਦੀਪ ਰਾਣਾ, ਦਲਜੀਤ ਕੋਰ, ਬਲਜੀਤ ਕੋਰ ਰਾਜਵਿੰਦਰ ਕੋਰ, ਖੁਸਵੰਤ ਸਿੰਘ, ਸਤਵਿੰਦਰ ਸਿੰਘ ਵੱਲੋਂ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਦਾ ਇਸਤੇਮਾਲ ਕਰਨ ਤੋਂ ਕਦੇ ਵੀ ਅਵੇਸਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਣੀ ਵੋਟ ਦਾ ਇਸਤੇਮਾਲ ਕਰਕੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ ਪੱਖੀ ਸਰਕਾਰਾਂ ਦੀ ਚੋਣ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਦੇ ਅਧਿਕਾਰ ਨੂੰ ਸਫਲਤਾ ਨਾਲ ਇਸਤੇਮਾਲ ਕੀਤਾ ਜਾ ਸਕੇ।