ਮਾਲੇਰਕੋਟਲਾ : ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, 6ਵੇਂ ਕਥਿਤ ਦੋਸ਼ੀ ਮੁਹੰਮਦ ਅਫਰੋਜ਼ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿਛਲੇ ਸਾਲ 1 ਅਕਤੂਬਰ ਨੂੰ ਸ਼ਹਿਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਭਿਆਨਕ ਛੱਤ ਦੇ ਕਤਲ ਕੇਸ ਵਿੱਚ ਫਰਾਰ ਸੀ। ਪੁਲਿਸ ਟੀਮ ਦੇ ਲਗਨ ਵਾਲੇ ਯਤਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਰੇ ਦੋਸ਼ੀਆਂ ਨੂੰ ਉਨ੍ਹਾਂ ਦੇ ਘਿਨਾਉਣੇ ਅਪਰਾਧ ਲਈ ਕਾਨੂੰਨੀ ਸਜ਼ਾ ਮਿਲੇ। ਇਹ ਮਾਮਲਾ 2 ਅਕਤੂਬਰ, 2023 ਦਾ ਹੈ, ਜਦੋਂ ਮਾਲੇਰਕੋਟਲਾ ਸਿਟੀ-2 ਪੁਲਿਸ ਸਟੇਸ਼ਨ ਨੇ ਤੁਰੰਤ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 307, 458, 323, 506, 148, ਅਤੇ 149 ਦੇ ਤਹਿਤ ਐਫਆਈਆਰ (ਨੰ.111/2023) ਦਰਜ ਕੀਤੀ ਸੀ। ਮ੍ਰਿਤਕ ਸੋਕਤ ਅਲੀ ਉਰਫ਼ ਸੋਕੀ ਦੀ ਪਤਨੀ ਸਹਿਨਾਜ ਨੇ ਮੁਹੰਮਦ ਆਸਿਫ਼, ਆਕੀਬ, ਅਬੂ ਬਕਰ, ਨਦੀਮ ਅਤੇ ਦੋ ਹੋਰ ਵਿਅਕਤੀਆਂ ਸਮੇਤ ਦੇ ਸਮੂਹ ਦੁਆਰਾ ਆਪਣੇ ਪਰਿਵਾਰ `ਤੇ ਕੀਤੇ ਗਏ ਹਮਲੇ ਦਾ ਦੁਖਦਾਈ ਬਿਰਤਾਂਤ ਦਿੱਤਾ ਸੀ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ, ਮਾਲੇਰਕੋਟਲਾ ਦੇ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਹਿਨਾਜ ਦੇ ਬਿਆਨਾਂ ਅਨੁਸਾਰ, ਦੋਸ਼ੀ ਨਵਾਜ਼ ਕਲੋਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ਵਿੱਚ ਦਾਖਲ ਹੋਇਆ ਸੀ ਅਤੇ ਛੱਤ `ਤੇ ਉਸਦੀ ਅਤੇ ਉਸਦੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੇ ਕਥਿਤ ਤੌਰ `ਤੇ ਸੋਕਤ ਅਲੀ ਨੂੰ ਉਸਦੀਆਂ ਲੱਤਾਂ ਤੋਂ ਫੜ ਲਿਆ ਅਤੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ, ਜਿਸ ਨਾਲ ਗੰਭੀਰ ਸੱਟਾਂ ਲੱਗੀਆਂ ਜਿਸ ਨੇ ਆਖਰਕਾਰ 4 ਅਕਤੂਬਰ, 2023 ਉਸਦਾ ਦੇਹਾਂਤ ਹੋ ਗਿਆ ਸੀ ਮਿਸਾਲੀ ਤਫ਼ਤੀਸ਼ੀ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ, ਮਾਲੇਰਕੋਟਲਾ ਪੁਲਿਸ ਨੇ ਘਟਨਾ ਦੇ ਕੁਝ ਦਿਨਾਂ ਦੇ ਅੰਦਰ ਹੀ ਨਾਬਾਲਗ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਤਿੰਨ ਬਾਲਗ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਤੁਰੰਤ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਗਈ ਸੀ। ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਪੁਲਿਸ ਨੇ 6ਵੇਂ ਦੋਸ਼ੀ ਮੁਹੰਮਦ ਅਫਰੋਜ਼ ਦਾ ਪਿੱਛਾ ਕਰਨਾ ਜਾਰੀ ਰੱਖਿਆ, ਜੋ ਗ੍ਰਿਫਤਾਰੀ ਤੋਂ ਬਚਣ ਵਿੱਚ ਕਾਮਯਾਬ ਹੋ ਰਿਹਾ ਸੀ। ਉਨ੍ਹਾਂ ਦੀਆਂ ਲਗਾਤਾਰ ਕੋਸਿ਼ਸ਼ਾਂ ਸਦਕਾ ਅੱਜ 4 ਮਾਰਚ, 2024 ਨੂੰ ਅਫਰੋਜ਼ ਨੂੰ ਆਖਰਕਾਰ ਉਸਦੇ ਲੁੱਕਣ ਵਾਲੇ ਟਿਕਾਣੇ ਤੋਂ ਫੜ ਲਿਆ ਗਿਆ, ਜੋ ਅਪਰਾਧ ਹੋਣ ਤੋਂ ਬਾਅਦ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਐਸਐਸਪੀ ਖੱਖ ਨੇ ਟੀਮ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਮੁਹੰਮਦ ਅਫਰੋਜ਼ ਦੀ ਗ੍ਰਿਫਤਾਰੀ ਪੀੜਤ ਪਰਿਵਾਰ ਲਈ ਨਿਆਂ ਯਕੀਨੀ ਬਣਾਉਣ ਲਈ ਸਾਡੀ ਅਟੱਲ ਵਚਨਬੱਧਤਾ ਦਾ ਪ੍ਰਮਾਣ ਹੈ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਕਾਨੂੰਨ ਦੁਆਰਾ ਬਣਦੀ ਸਜ਼ਾ ਨਹੀਂ ਮਿਲ ਜਾਂਦੀ। ਐਸਐਸਪੀ ਖੱਖ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਫਰੋਜ਼ ਖਿਲਾਫ਼ ਚਾਰਜਸ਼ੀਟ ਜਲਦੀ ਤਿਆਰ ਕੀਤੀ ਜਾਵੇਗੀ ਅਤੇ ਜਾਂਚ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮਾਲੇਰਕੋਟਲਾ ਪੁਲਿਸ ਨੇ ਸਖ਼ਤ ਸੰਦੇਸ਼ ਦਿੱਤਾ ਹੈ ਕਿ ਉਹ ਸਮਾਜ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਿਆਂ ਦਾ ਡੱਟ ਕੇ ਸਾਹਮਣਾ ਕਰਨਗੇ।