ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੇ ਸਨਮਾਨ ਵਿਚ ਨਗੀਨਾ (ਨੁੰਹ) ਸਥਿਤ ਸਰਕਾਰੀ ਕਾਲਜ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੀ 15 ਫੁੱਟ ਉੱਚੀ ਪ੍ਰਤਿਮਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰਾਜਾ ਹਸਨ ਖਾਂ ਮੇਵਾਤੀ ਦੀ ਸ਼ਹਾਦਤ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਸਨ ਖਾਂ ਮੇਵਾਤੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮੁਗਲਾਂ ਤੋਂ ਬਚਾਉਣ ਵਿਚ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ। ਦੇਸ਼ ਅਜਿਹੇ ਬਲਿਦਾਨੀਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖੇਗਾ। ਪੰਚਧਾਤੂ ਦੇ ਲੈਪ ਨਾਲ ਗਲਾਸ ਫਾਈਬਰ ਨਾਲ ਨਿਰਮਾਣਤ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੀ ਮੂਰਤੀ ਦੀ ਰਾਜਸਥਾਨ ਦੇ ਮੂਰਤੀਕਾਰ ਨਰੇਸ਼ ਕੁਮਾਵਤ ਨੇ ਤਿਆਰ ਕੀਤਾ ਹੈ। 15 ਫੁੱਟ ਉੱਚੀ ਪ੍ਰਤਿਮਾ ਵਿਚ ਰਾਜਾ ਹਸਨ ਖਾਂ ਮੇਵਾਤੀ ਘੌੜੇ 'ਤੇ ਬੇਠੈ ਹੋੇ ਬੇਹੱਦ ਹੀ ਆਕਰਸ਼ਕ ਲੱਗ ਰਹੇ ਹਨ।
ਵਰਨਣਯੋਗ ਹੈ ਕਿ ਰਾਜਾ ਹਸਨ ਖਾਂ ਮੇਵਾਤੀ ਦੇ ਮੁਸਲਮਾਨ ਰਾਜਪੂਜ ਸ਼ਾਸਕ ਸਨ। ਹਸਨ ਖਾਂ ਮੇਵਾਤ ਦੇ ਪਿਛਲੇ ਸ਼ਾਸਕ ਅਲਾਵਲ ਖਾਂ ਦੇ ਪੁੱਤ ਅਤੇ ਰਾਜਾ ਨਾਹਰ ਖਾਂ ਮੇਵਾਤੀ ਦੇ ਵੰਸ਼ਜ ਸਨ, ਜੋ 14ਵੀਂ ਸ਼ਤਾਬਦੀ ਵਿਚ ਮੇਵਾਤ ਦੇ ਵਲੀ ਸਨ। ਉਨ੍ਹਾਂ ਦੇ ਵੰਸ਼ ਨੇ ਲਗਭਗ 200 ਸਾਲਾਂ ਤਕ ਮੇਵਾਤ 'ਤੇ ਸ਼ਾਸਨ ਕੀਤਾ। ਹਸਨ ਖਾਂ ਮੇਵਾਤੀ ਲਗਭਗ 25 ਸਾਲ ਦੀ ਉਮਰ ਵਿਚ 1516 ਇਸਵੀ ਨੂੰ ਆਪਣੇ ਪਿਤਾ ਦੇ ਜੀਵਨ ਸਮੇਂ ਵਿਚ ਹੀ ਗੱਦੀ 'ਤੇ ਬੈਠੇ ਅਤੇ ਨਵੇਂ ਸਿਰੇ ਤੋਂ ਆਪਣੇ ਰਾਜ ਦਾ ਪ੍ਰਬੰਧਨ ਕੀਤਾ। ਇਬਰਾਹੀਮ ਲੋਧੀ ਅਤੇ ਰਾਜਾ ਹਸਨ ਖਾਂ ਮੇਵਾਤੀ ਨੇ ਪਠਾਨਾਂ , ਜਾਟੋਂ ਅਤੇ ਮੇਵੋਂ ਦੀ ਇਕ ਲੱਖ ਵਿਸ਼ਾਲ ਸੇਨਾ ਦੇ ਨਾਲ ਮੁਗਲ ਸ਼ਾਸਕ ਬਾਬਰ ਨੂੰ ਰੋਕਨ ਦਾ ਯਤਨ ਕੀਤਾ ਅਤੇ ਪਾਣੀਪਤ ਦੇ ਮੈਦਾਨ ਵਿਚ ਮੋਰਚਾ ਲਗਾਇਆ। 21 ਅਪ੍ਰੈਲ, 1526 ਨੁੰ ਦੋਵਾ ਸੇਨਾਵਾਂ ਦੇ ਵਿਚ ਭਿਯੰਕਰ ਯੁੱਧ ਹੋਇਆ। ਖਾਨਵਾ ਦੀ ਲੜਾਈ ਵਿਚ ਉਨ੍ਹਾਂ ਨੇ 5000 ਸਿਪਾਹੀਆਂ ਦੇ ਨਾਲ ਰਾਜਪੂਤ ਪਰਿਸਰ ਦੀ ਪਰਿਸੰਘ ਵੱਲੋਂ ਮੁਗਲ ਸੇਨਾ ਦੇ ਵਿਰੁੱਧ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋਈ। ਰਾਜ ਪੱਧਰੀ ਸਨਮਾਨ ਸਮਾਰੋਹ ਵਿਚ ਪਹੁੰਚਣ 'ਤੇ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਮੇਵ ਸਮਾਜ ਨੇ ਫੁੱਲਾਂ ਦੀ ਮਾਲਾ ਪਹਿਨਾ ਕੇ ਤੇ ਪੱਗ ਬੰਨ੍ਹ ਪਰੰਪਰਾਗਤ ਢੰਗ ਨਾਲ ਧੰਨਵਾਦ ਪ੍ਰਗਟਾਇਆ।