ਸ੍ਰੀ ਵਰੂਣ ਸ਼ਰਮਾ.ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ,ਸ੍ਰੀ ਯੋਗੇਸ਼ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਸ੍ਰ: ਅਵਤਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਦੀ ਯੋਗ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਵੱਲੋ ਨਸ਼ਾ ਸਮਗਲਰਾ ਖਿਲਾਫ ਕਾਰਵਾਈ ਜਾਰੀ ਰੱਖਦੇ ਹੋਏ। 14,15ਮਾਰਚ 24 ਦੀ ਦਰਿਮਆਨੀ ਰਾਤ ਨੂੰ ਘੱਗਰ ਬੰਨ ਦਾਬਣ ਖੇੜੀ-ਤੋ ਨਨਹੇੜਾ ਰੋਡ ਪਰ ਨਾਕਾਬੰਦੀ ਦੌਰਾਨ ਦਾਬਨਖੇੜੀ ਸਾਇਡ ਤੋਂ ਆਉਦੀ ਇੱਕ ਕਾਰ ਨੰਬਰੀ HR 51 AK 3251 ਸਕੋਡਾ ਨੂੰ ਰੋਕ ਕੇ ਚੈਕ ਕਰਨ ਦੌਰਾਨ ਰੂਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਦੀ ਕਾਰ ਵਿੱਚੋ ਡੋਡੇ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ ਜੋ ਸ਼ੇਰਾ ਸਿੰਘ ਉਰਫ ਗੁੱਡੂ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦਿਉਗੜ ਥਾਣਾ ਪਾਤੜਾਂ ਨੂੰ ਦੇਣ ਲਈ ਜਾ ਰਿਹਾ ਸੀ ਜਿਸ ਸਬੰਧੀ ਰੁਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਅਤੇ ਸ਼ੇਰਾ ਸਿੰਘ ਉਰਫ ਗੁੱਡੂ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦਿਉਗੜ ਥਾਣਾ ਪਾਤੜਾਂ ਪਰ ਮੁਕੱਦਮਾ ਰਜਿਸਟਰ ਕੀਤਾ ਗਿਆ। ਜਿਸਨੇ ਕਿ ਰਾਜਸਥਾਨ ਤੋ ਡੋਡੇ ਭੁੱਕੀ ਚੂਰਾ ਪੋਸਤ ਖਰੀਦ ਕੀਤੀ ਸੀ ਤੇ ਪੰਜਾਬ ਵਿੱਚ ਵੇਚਣੀ ਸੀ । ਦੋਸੀ ਰੁਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਦਾ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਸੀ ਪਾਸੋ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰੂਬਲ ਦੇ ਖਿਲਾਫ ਪਹਿਲਾ ਵੀ ਚਾਰ ਮੁਕੱਦਮੇ ਦਰਜ ਹਨ ਇਹਨਾਂ ਵਿੱਚੋ ਦੋ ਮੁਕੱਦਮੇ ਭੁੱਕੀ ਦੇ ਅਤੇ ਸ਼ੇਰਾ ਸਿੰਘ ਉਰਫ ਗੁੱਡ ਦੇ ਖਿਲਾਫ ਇੱਕ ਮੁਕੱਦਮਾ ਭੁੱਕੀ ਦਾ ਦਰਜ है।
ਗ੍ਰਿਫਤਾਰ ਦੋਸੀਆਨ:- ਰੂਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ
ਕੁੱਲ ਬ੍ਰਮਾਦਗੀ:- 150 ਕਿੱਲੋ ਗ੍ਰਾਮ ਡੋਡੇ ਭੁੱਕੀ ਚੂਰਾ ਪੋਸਤ