ਪਟਿਆਲਾ : ਐਸ.ਐਸ.ਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ: ਵਿਕਰਮਜੀਤ ਸਿੰਘ ਬਰਾੜ PPS DSP ਰਾਜਪੁਰਾ ਅਤੇ ਸ੍ਰੀ: ਅਵਤਾਰ ਸਿੰਘ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 25 ਮਿਤੀ 14.3.2024 ਆਧ 384,473,34 IPC 25/54/59, (6) (7) Amendede 2019 Arms Ac: PS घाटा मरवाना रवन रग्रे ਤਿੰਨ ਦੋਸ਼ੀਆਨ 1. ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਰਾਏ ਅਮਤਨ ਖਾਂ ਜਿਲਾ ਤਰਨਤਾਰਨ ਹਾਲ ਅਬਾਦ ਕਿੰਗ ਸਿਟੀ ਪਿਲਖਣੀ ਥਾਣਾ ਸਦਰ ਰਾਜਪੁਰਾ 2. ਰੋਹਿਤ ਕੁਮਾਰ ਉਰਫ ਰੋਹਿਤ ਪੁੱਤਰ ਬਲਵੀਰ ਚੰਦ 3. ਗੁਲਸ਼ਨ ਕੁਮਾਰ ਉਰਫ ਗੁੱਲੂ ਪੁੱਤਰ ਮਦਨ ਲਾਲ ਵਾਸੀਆਨ ਨਲਾਸ ਖੁਰਦ ਥਾਣਾ ਸਦਰ ਰਾਜਪੁਰਾ ਨੂੰ ਕਾਬੂ ਕਰ ਕਰਕੇ ਤਿੰਨ ਨਜਾਇਜ ਪਿਸਟਲ 32 ਬੋਰ ਅਤੇ 8 ਜਿੰਦਾ ਕਾਰਤੂਸ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ :- ਜਿੰਨਾ ਨੇ ਦੱਸਿਆ ਕਿ ਸ:ਬ: ਤੇਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸਰਹਿੰਦ ਰਾਜਪੁਰਾ ਰੋਡ ਨੇੜੇ ਜਸ਼ਨ ਪੈਲੇਸ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤਾਨ ਤਿੰਨੇ ਮੁਜਰਮ ਜੋ ਮਾਰੂ ਹਥਿਆਰਾ ਨਾਲ ਲੈਸ ਹਨ ਅਤੇ ਪਿੰਡ ਉਕਸੀ ਸੈਣੀਆ ਦੇ ਅੰਡਰ ਬਰਿੱਜ ਪਾਸ ਆਪਣੀ ਕਾਲੇ ਰੰਗ ਦੀ ਆਈਕਨ ਕਾਰ ਪਰ ਜਾਅਲੀ ਨੰਬਰ HR 51 S 8991 ਲਗਾਕਰ ਖੜੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ उठ, निम थव भुवँरभा घर 25 भिडी 14.3.2024 भ/प 384,473,34 IPC 25/54/59, (6) (7) Amendede 2019 Arms Act PS ਥਾਣਾ ਸਦਰ ਰਾਜਪੁਰਾ ਦਰਜ ਕਰਕੇ ਉਕਤਾਨ ਤਿੰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ
ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹੋਈ ਹੈ।
ਬ੍ਰਾਮਦਗੀ:- 3 ਨਜਾਇਜ ਪਿਸਟਲ ਸਮੇਤ 8 ਜਿੰਦਾ ਕਾਰਤੂਸ ਬ੍ਰਾਮਦ,
ਫੋਰਡ ਆਈਕਨ ਕਾਰ ਰੰਗ ਕਾਲਾ ਸਮੇਤ ਜਾਅਲੀ ਨੰਬਰ HI 51 S8991
ਅਹਿਮ ਖੁਲਾਸੇ :- ਐਸ.ਐਸ.ਪੀ ਸਾਹਿਬ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਫੜੇ ਗਏ ਤਿੰਨੇ ਮੁਜਰਮਾ ਨੂੰ ਯੂ.ਐਸ.ਏ ਵਿੱਚ ਬੈਠਾ ਗੁਰਵਿੰਦਰ ਸਿੰਘ ਸਿੱਧੂ ਹੈਂਡਲ ਕਰਦਾ ਸੀ, ਗੁਰਵਿੰਦਰ ਸਿੰਘ ਸਿੱਧੂ ਜੋ ਕਿ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ, ਜੋ ਇਹ ਪੰਜਾਬ ਵਿੱਚ ਟਾਰਗੇਟ ਕਿੰਲਿੰਗ ਅਤੇ ਫਿਰੋਤੀ ਦੀਆ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਫੜੇ ਗਏ ਮੁਜਰਮਾ ਨੂੰ ਗੁਰਵਿੰਦਰ ਸਿੰਘ ਸਿੱਧੂ ਨੇ ਆਪਣੇ ਵਿਰੋਧੀ ਗੈਂਗ ਗੋਲਡੀ ਢਿੱਲੋਂ ਦੇ ਸਾਥੀਆ ਪਰ ਹਮਲਾ ਕਰਨ ਲਈ ਉਕਤ ਹਥਿਆਰ ਮੁਹੱਈਆ ਕਰਵਾਏ ਸਨ।
ਗੈਂਗਸਟਰ ਗੋਲਡੀ ਢਿੱਲੋਂ ਜੋ ਵਿਦੇਸ਼ ਤੋਂ ਆਪਣਾ ਗੈਂਗ ਚਲਾਉਂਦਾ ਹੈ ਅਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ ਅਤੋਂ ਪਿਛਲੇ ਦਿਨੀ ਚੰਡੀਗੜ ਦੇ ਸੈਕਟਰ 5 ਵਿਖੇ ਹੋਈ ਫਾਇਰਿੰਗ ਦਾ ਮਾਸਟਰ ਮਾਇੰਡ ਹੈ। ਇਹਨਾ ਦੋਵਾ ਗੈਂਗਾ ਦੀ ਪੁਰਾਣੀ ਰੰਜਿਸ਼ਬਾਜੀ ਚਲਦੀ ਹੈ, ਫੜੇ ਗਏ ਮੁਜਰਮ ਰੋਹਿਤ ਕੁਮਾਰ ਉਕਤ ਵੱਲੋਂ ਪਹਿਲਾ ਵੀ ਗੁਰਵਿੰਦਰ ਸਿੰਘ ਸਿੱਧੂ ਦੇ ਕਹਿਣ ਪਰ ਰਾਜਪੁਰਾ ਦੇ ਇੱਕ ਕਾਰੋਬਾਰੀ ਪਰ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਗੁਰਵਿੰਦਰ ਸਿੰਘ ਅਤੇ ਰੋਹਿਤ ਕੁਮਾਰ ਪਰ ਮੁਕੱਦਮਾ ਨੰਬਰ 150 ਮਿਤੀ 6.6.2023 ਅ/ਧ 25/54/59, Arms Act PS ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਹੈ, ਜਿਸ ਵਿੱਚ ਰੋਹਿਤ ਕੁਮਾਰ ਨੂੰ ਪਹਿਲਾ ਵੀ ਗ੍ਰਿਫਤਾਰ ਕੀਤਾ ਗਿਆ ਸੀ ਜੋ ਹੁਣ ਜਮਾਨਤ ਪਰ ਆਇਆ ਹੋਇਆ ਹੈ। ਦੋਸ਼ੀਆਨ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।