ਸੰਦੋੜ : ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਈਸਰਸਰ ਸਾਹਿਬ ਪੁਲ ਕਲਿਆਣ ਵਿਖੇ ਹਰ ਸਾਲ ਦੀ ਤਰ੍ਹਾਂ 26 ਮਾਰਚ ਤੋਂ 30 ਮਾਰਚ ਤੱਕ ਧਾਰਮਿਕ ਦੀਵਾਨ ਸਮਾਗਮ ਸਰਧਾ ਸਤਿਕਾਰ ਨਾਲ ਕਰਵਾਇਆ ਰਿਹਾ ਹੈ। ਜਿਸ ਵਿਚ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁੁੱਖੀ ਬਾਬਾ ਬਲਜਿੰਦਰ ਸਿੰਘ ਜੀ ਸੰਗਤਾਂ ਨੂੰ ਦੀਵਾਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਨਾਲ ਜੋੜਨਾ ਕਰਨਗੇ। ਇਸ ਸਮਾਗਮ ਦੀਆਂ ਤਿਆਰੀਆਂ ਲੈ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਜੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਦੀਵਾਨ ਸਮਾਗਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਅਤੇ ਡਿਊਟੀਆਂ ਲਗਾਈਆਂ ਗਈਆਂ, ਉਪਰੰਤ ਸਮਾਗਮ ਸੰਬੰਧੀ ਵਿਚਾਰ ਚਰਚਾ ਕੀਤੀ ਵੀ ਗਈ। ਇਸ ਸਮੇਂ ਬਾਬਾ ਵਿਸਾਖਾ ਸਿੰਘ ਮੁੱਖ ਸੇਵਾਦਾਰ ਪੁਲ ਕਲਿਆਣ ਅਤੇ ਇਕੱਤਰਤ ਸੰਗਤਾਂ ਵੱਲੋਂ ਦੀਵਾਨ ਸਮਾਗਮਾਂ ਦਾ ਪੋਸਟਰ ਵੀ ਰਿਲੀਜ਼ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਜੀ ਪੁਲ ਕਲਿਆਣ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਬਲਜਿੰਦਰ ਰਾੜਾ ਸਾਹਿਬ ਵਾਲੇ ਇਹਨਾਂ ਦੀਵਾਨ ਸਮਾਗਮਾਂ ਵਿੱਚ ਦੁਪਹਿਰ 1ਵਜੇ ਤੋਂ ਸਾਮ 4 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ । ਸਮਾਗਮ ਦੇ ਅੰਤਿਮ ਦਿਨ 30 ਮਾਰਚ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਅੰਮ੍ਰਿਤ ਸੰਚਾਰ ਕਰਨ ਵਾਲੇ ਪ੍ਰਾਣੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਪ੍ਰਾਣੀ 30 ਮਾਰਚ ਸਵੇਰੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਅਸਥਾਨ ਤੇ ਹਰ ਚਾਂਦਨੀ ਪੰਚਮੀ ਨੂੰ ਦੀਵਾਨ ਸਜਾਇਆ ਜਾਂਦਾ ਹੈ।ਇਹ ਅਸਥਾਨ ਮਾਲੇਰਕੋਟਲਾ ਰਾਏਕੋਟ ਮੁੱਖ ਮਾਰਗ ਤੇ ਸਥਿਤ ਹੈ।ਇਸ ਮੌਕੇ ਮੀਟਿੰਗ ਵਿਚ ਪ੍ਰਧਾਨ ਭਾਈ ਬਲਵੰਤ ਸਿੰਘ ਮਹੋਲੀ ਖੁਰਦ, ਜੱਥੇਦਾਰ ਹਰਦੇਵ ਸਿੰਘ ਪੱਪੂ ਕਲਿਆਣ,ਜਗਦੇਵ ਸਿੰਘ,ਨੰਬਰਦਾਰ ਕੁਲਵੰਤ ਸਿੰਘ, ਏਕਮ ਸਿੰਘ, ਜਸਪ੍ਰੀਤ ਸਿੰਘ, ਦਰਸਨ ਸਿੰਘ, ਸੂਬੇਦਾਰ ਗੁਰਬਖਸ਼ ਸਿੰਘ ਕਲਿਆਣ, ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਨੰਬਰਦਾਰ ਜਸਵੀਰ ਸਿੰਘ ਫਰਵਾਲੀ, ਬਾਬਾ ਭੋਲਾ ਸਿੰਘ, ਬਾਬਾ ਪ੍ਰੇਮ ਸਿੰਘ ਕਲਿਆਣ, ਪ੍ਰਧਾਨ ਤਰਸੇਮ ਸਿੰਘ ਕਲਿਆਣ , ਪ੍ਰਗਟ ਸਿੰਘ ਮੰਡ ਲੋਹਟਬੱਦੀ, ਗੁਰਚਰਨ ਸਿੰਘ ਕਿਸਾਨ ਆਗੂ ਮਹੋਲੀ ਖੁਰਦ, ਬਲਵੰਤ ਸਿੰਘ ਲੋਹਟਬੱਦੀ ਸਾਊਂਡ ਵਾਲੇ, ਸ਼ਿੰਗਾਰਾ ਸਿੰਘ, ਗੁਲਜ਼ਾਰ ਸਿੰਘ ਮਹੋਲੀ ਖੁਰਦ ਆਦਿ ਤੋਂ ਇਲਾਵਾ ਹੋਰ ਸੇੇੇਵਾਦਾਰ ਵੀ ਹਾਜ਼ਰ ਸਨ।