ਪਟਿਆਲਾ : ਐੱਨ. ਐੱਸ. ਐੱਸ. ਵਲੰਟੀਅਰਾਂ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰ੍ਹੇ ਲਗਾਉਂਦੇ ਹੋਏ ਜਾਗਰੂਕਤਾ ਰੈਲੀ ਕੱਢੀ ਗਈ। ਐੱਨ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਬੇਟੀ ਬਚਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੜੀਆਂ ਦੀ ਲਗਾਤਾਰ ਘਟਦੀ ਜਾ ਰਹੀ ਗਿਣਤੀ ਦੇ ਮੱਦੇਨਜ਼ਰ ਅਜਿਹੇ ਯਤਨ ਜ਼ਰੂਰੀ ਹਨ। ਕੈਂਪ ਦੌਰਾਨ ਐੱਨ. ਐੱਸ. ਐੱਸ. ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੇ ਬਾਹਰ ਸਫਾਈ ਵੀ ਕੀਤੀ ਗਈ।
ਇਸ ਉਪਰੰਤ ਵਲੰਟੀਅਰਾਂ ਵੱਲੋਂ ਅੰਨ ਦਾ ਅਪਮਾਨ ਨਾ ਕਰਨ ਅਤੇ ਇਸ ਦੀ ਮਹਤੱਤਾ ਨੂੰ ਸਮਝਾਉਣ ਲਈ ਹੋਸਟਲਾਂ ਵਿੱਚ ਜਾ ਕੇ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅੰਨ ਦਾ ਆਦਰ ਕਰਨ ਅਤੇ ਅੰਨ ਦੀ ਬਰਬਾਦੀ ਨਾ ਕਰਨ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੂੰ ਦੱਸਿਆ ਗਿਅ ਕਿ ਪੂਰੇ ਭਾਰਤ ਦੇਸ਼ ਵਿਚ ਕਿੰਨੇ ਬੱਚੇ ਰਾਤ ਨੂੰ ਭੁੱਖੇ ਸੌਂ ਜਾਂਦੇ ਹਨ ਜਿਨ੍ਹਾਂ ਨੂੰ ਅੰਨ ਨਸੀਬ ਨਹੀ ਹੁੰਦਾ। ਇਸ ਪ੍ਰੋਗਰਾਮ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ ਸਮੇਤ ਲਗਭਗ 54 ਵਲੰਟੀਅਰਾਂ ਨੇ ਭਾਗ ਲਿਆ।